''ਸੰਗੀਤ'' ਨਾਲ ਧੀਆਂ ਦੀ ਜ਼ਿੰਦਗੀ ਸੁਧਾਰਨ ਕੈਨੇਡਾ ਤੋਂ ਆਈ ਅੰਮ੍ਰਿਤਸਰ ਦੀ ''ਧੀ''

04/17/2018 4:18:42 PM

ਅੰਮ੍ਰਿਤਸਰ (ਜ.ਬ., ਨਵਦੀਪ)—ਕਿਸੇ ਦੇ ਕੰਮ ਜੋ ਆਏ ਉਸ ਨੂੰ ਇਨਸਾਨ ਕਹਿੰਦੇ ਹਨ,  ਡਿੱਗਦਿਆਂ ਨੂੰ ਜੋ ਚੁੱਕੇ ਉਸ ਨੂੰ ਇਨਸਾਨ ਕਹਿੰਦੇ ਹਨ। ਇਨ੍ਹਾਂ ਲਾਈਨਾਂ ਨੂੰ ਜ਼ਿੰਦਗੀ ਦਾ ਮੂਲਮੰਤਰ ਮੰਨਣ ਵਾਲੀ ਕੈਨੇਡਾ 'ਚ ਰਹਿ ਰਹੀ ਅੰਮ੍ਰਿਤਸਰ ਦੀ ਧੀ ਰਵਿੰਦਰ ਕੌਰ ਤੁਲੀ ਨੇ ਅਜਿਹਾ ਕੰਮ ਕੀਤਾ ਹੈ ਜੋ ਸਮਾਜ ਲਈ ਪ੍ਰੇਰਨਾ ਅਤੇ ਦੇਸ਼ ਲਈ ਮਾਣ ਦੀ ਗੱਲ ਹੈ। ਕੈਨੇਡਾ ਦੀ ਧਰਤੀ 'ਤੇ ਰਹਿ ਕੇ ਰਵਿੰਦਰ ਕੌਰ ਨੇ ਆਪਣੇ ਦੇਸ਼ ਲਈ ਕੁਝ ਕਰਨ ਦੀ ਠਾਣੀ। ਧੀਆਂ 'ਤੇ ਵਧਦੇ ਜ਼ੁਲਮਾਂ ਤੋਂ ਪ੍ਰੇਸ਼ਾਨ ਰਵਿੰਦਰ ਕੌਰ ਆਪਣੀ ਯੂਜਿਕ ਕੰਪਨੀ ਦੇ ਪਾਰਟਨਰ ਅੰਨਤਵੀਰ ਸਿੰਘ ਦੇ ਨਾਲ ਮਿਲ ਕੇ ਭਾਰਤ ਵਿਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕ ਕੇ ਸਭ ਤੋਂ ਪਹਿਲਾਂ ਯਤੀਮਖ਼ਾਨੇ ਵਿਚ ਰਹਿ ਰਹੀਆਂ ਤਿੰਨ ਧੀਆਂ ਦੀ ਜ਼ਿੰਦਗੀ ਸੁਧਾਰਨ ਦਾ ਬੀੜਾ ਚੁੱਕਿਆ।   ਸੰਗੀਤ ਨਾਲ ਧੀਆਂ ਦੀ ਜ਼ਿੰਦਗੀ ਸੁਧਾਰਨ ਅੰਮ੍ਰਿਤਸਰ ਪਹੁੰਚੀ ਤੁਲੀ ਕਹਿੰਦੀ ਹੈ ਕਿ ਮੈਂ ਕੁਝ ਵੱਖ ਕਰਨਾ ਚਾਹੁੰਦੀ ਸੀ, ਇਹ ਸਭ ਮੇਰੇ ਦਿਲ ਦੀ ਇੱਛਾ ਹੈ, ਕੋਈ ਪਬਲੀਸਿਟੀ ਸਟੰਟ ਨਹੀਂ ਹੈ। ਮਾਧੋ ਯੂਜਿਕ ਕੰਪਨੀ ਦੀ ਕੈਨੇਡਾ, ਯੂ.ਐੱਸ. ਏ. ਅਤੇ ਹੋਰ ਕਈ ਦੇਸ਼ਾਂ ਵਿਚ ਬ੍ਰਾਂਚਾਂ ਹਨ। ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਤੋਂ ਅਸੀਂ ਯੂਜਿਕ ਕੰਪਨੀ ਦੇ ਨਾਲ ਵਤਨ ਆਏ ਹਾਂ। ਸਾਨੂੰ ਖੁਸ਼ੀ ਹੈ ਕਿ ਅਸੀਂ ਯਤੀਮਖ਼ਾਨੇ ਵਿਚ ਪਲ ਰਹੀਆਂ ਕਰੀਬ 300 ਧੀਆਂ ਨੂੰ ਰਾਗੀ ਬਣਾਉਣ ਲਈ ਸਪੈਸ਼ਲ ਮਹਿਲਾ ਟੀਚਰ ਸਟਾਫ ਉਨ੍ਹਾਂ ਨੂੰ ਟ੍ਰੇਨਿੰਗ ਦੇਵੇਗਾ ਅਤੇ ਪਾਸ ਹੋਣ ਦੇ ਬਾਅਦ ਉਨ੍ਹਾਂ ਨੂੰ ਯੂਜਿਕ ਕੰਪਨੀ  ਦੇ ਦੇਸ਼-ਵਿਦੇਸ਼ ਵਿਚ ਖੁੱਲ੍ਹਣ ਵਾਲੀਆਂ ਬ੍ਰਾਂਚਾਂ ਵਿਚ ਬਤੌਰ ਯੂਜਿਕ ਟੀਚਰ ਦੀ ਨੌਕਰੀ ਵੀ।  
ਚਿਹਰੇ 'ਤੇ ਖੁਸ਼ੀ, ਦਿਲ ਵਿੱਚ ਡੂੰਘੀ ਚਾਹ : ਤਸਵੀਰ ਵਿਚ ਦਿਖ ਰਹੀਆਂ ਇਹ ਧੀਆਂ ਭਲੇ ਹੀ ਕਿਸੇ ਘਰ ਦਾ ਚਿਰਾਗ ਹੋਣ ਦੇ ਬਾਅਦ ਹਾਲਾਤ ਨੇ ਇਨ੍ਹਾਂ ਨੂੰ ਯਤੀਮਖ਼ਾਨੇ ਪਹੁੰਚਾ ਦਿੱਤਾ ਹੋਵੇ ਪਰ ਇਨ੍ਹਾਂ ਦੀ ਕਿਸਮਤ ਆਮ ਧੀਆਂ ਤੋਂ ਕਿਤੇ ਵਧੀਆਂ ਹਨ। ਜਿਸ ਤਰ੍ਹਾਂ ਨਾਲ ਇਨ੍ਹਾਂ ਧੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਬਾਅਦ ਇਨ੍ਹਾਂ ਨੂੰ ਵਿਦੇਸ਼ਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਅਤੇ ਸੰਗੀਤ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ, ਇਹ ਸਮਝਦੇ ਹੋਏ ਇਨ੍ਹਾਂ ਧੀਆਂ ਦੇ ਚਿਹਰੇ ਖਿੜੇ ਹਨ ਅਤੇ ਦਿਲ ਵਿਚ ਡੂੰਘੀ ਚਾਹ ਹੋਰ ਵਧ ਗਈ ਹੈ। ਸੰਗੀਤ ਸਿੱਖ ਰਹੀ ਰਮਨੀਤ ਕੌਰ ਅਤੇ ਰਾਜਬੀਰ ਕੌਰ ਕਹਿੰਦੀਆਂ ਹਨ ਕਿ ਸਭ ਸ੍ਰੀ ਵਾਹਿਗੁਰੂ ਜੀ ਦੀ ਮਰਜ਼ੀ ਹੈ।  


Related News