ਗ਼ੈਰ-ਜਾਤੀ ਲਡ਼ਕੇ ਨਾਲ ਭੱਜਣ ’ਤੇ ਧੀ ਨੂੰ ਉਤਾਰਿਆ ਮੌਤ ਦੇ ਘਾਟ

Friday, Apr 03, 2020 - 12:59 AM (IST)

ਗ਼ੈਰ-ਜਾਤੀ ਲਡ਼ਕੇ ਨਾਲ ਭੱਜਣ ’ਤੇ ਧੀ ਨੂੰ ਉਤਾਰਿਆ ਮੌਤ ਦੇ ਘਾਟ

ਬਨੂਡ਼, (ਗੁਰਪਾਲ)- ਬਨੂਡ਼ ਨੇਡ਼ਲੇ ਪਿੰਡ ਮਨੌਲੀ ਸੂਰਤ ਦੇ ਵਸਨੀਕ ਇਕ ਵਿਅਕਤੀ ਨੇ ਆਪਣੀ 18 ਸਾਲਾ ਲਡ਼ਕੀ ਨੂੰ ਗੈਰ-ਜਾਤੀ ਲਡ਼ਕੇ ਨਾਲ ਭੱਜਣ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਪਿੱਛੋਂ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸੂਰਜ ਚਡ਼੍ਹਨ ਤੋਂ ਪਹਿਲਾਂ ਸਸਕਾਰ ਕਰ ਦਿੱਤਾ। ਪੁਲਸ ਨੇ ਮ੍ਰਿਤਕ ਲਡ਼ਕੀ ਦੇ ਪਿਤਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਸੁਭਾਸ਼ ਕੁਮਾਰ ਅਤੇ ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਦੀ ਲਡ਼ਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਡ਼ਬਡ਼ ਵਿਚ 12ਵੀਂ ਕਲਾਸ ’ਚ ਪਡ਼੍ਹਦੀ ਸੀ। ਉਸ ਦੇ ਹਰਿਆਣਾ ਵਸਨੀਕ ਇਕ ਨੌਜਵਾਨ ਨਾਲ ਪ੍ਰੇਮ-ਸਬੰਧ ਬਣ ਗਏ। ਕੁਝ ਦਿਨ ਪਹਿਲਾਂ ਲਡ਼ਕੀ ਉਕਤ ਨੌਜਵਾਨ ਨਾਲ ਭੱਜ ਗਈ ਪਰ ਹਰਿਆਣਾ ਵਿਚ ‘ਲਾਕਡਾਊਨ’ ਹੋਣ ਕਰ ਕੇ ਦੋਵਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਪਰਿਵਾਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ। ਰਾਮ ਸਿੰਘ ਦਾ ਪਰਿਵਾਰ ਆਪਣੀ ਲਡ਼ਕੀ ਨੂੰ ਲੈ ਕੇ ਘਰ ਆ ਗਿਆ। ਉਨ੍ਹਾਂ ਲਡ਼ਕੀ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਲਡ਼ਕੀ ਦੇ ਪਿਤਾ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਦੇ ਹੋਏ ਬੁੱਧਵਾਰ ਤਡ਼ਕੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਮੁਖੀ ਅਤੇ ਜਾਂਚ ਅਧਿਕਾਰੀ ਨੇ ਦੱਸਿਆ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਲਡ਼ਕੀ ਦੇ ਪਰਿਵਾਰਕ ਮੈਂਬਰ ਉਥੋਂ ਫ਼ਰਾਰ ਹੋ ਗਏ। ਪੁਲਸ ਨੇ ਲਡ਼ਕੀ ਦੀਆਂ ਅਸਥੀਆਂ ਕਬਜ਼ੇ ਵਿਚ ਲੈ ਲਈਆਂ ਹਨ।


author

Bharat Thapa

Content Editor

Related News