ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਜਾ ਪਈ ਮਾਸੂਮ ਧੀ, ਇੰਝ ਉਜੜੀਆਂ ਖੁਸ਼ੀਆਂ ਸੋਚਿਆ ਨਾ ਸੀ

Sunday, May 08, 2022 - 09:45 PM (IST)

ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਜਾ ਪਈ ਮਾਸੂਮ ਧੀ, ਇੰਝ ਉਜੜੀਆਂ ਖੁਸ਼ੀਆਂ ਸੋਚਿਆ ਨਾ ਸੀ

ਨਥਾਣਾ (ਬੱਜੋਆਣੀਆਂ) : ਸਥਾਨਕ ਬਲਾਕ ਦੇ ਪਿੰਡ ਕਲਿਆਣ ਮਲਕਾ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਇਕ ਮਾਸੂਮ ਬੱਚੀ ਦੀ ਸਕੂਲ ਵੈਨ ਹੇਠਾਂ ਆਉਣ ਕਰਕੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਵੇਰ ਸਮੇਂ ਨਥਾਣਾ ਦੇ ਇਕ ਪ੍ਰਾਈਵੇਟ ਸਕੂਲ ਦੀ ਵੈਨ ਜਦ ਵਿਦਿਆਰਥੀਆਂ ਨੂੰ ਸੰਸਥਾ ਵਿਚ ਪੜ੍ਹਾਈ ਕਰਵਾਉਣ ਲਈ ਲੈ ਕੇ ਰਵਾਨਾ ਹੋ ਰਹੀ ਸੀ। ਉਸ ਵਕਤ ਹੀ ਪਿੰਡ ਕਲਿਆਣ ਮਲਕਾ ਵਿਖੇ ਇਕਬਾਲ ਸਿੰਘ ਪੁੱਤਰ ਜਗਰੂਪ ਸਿੰਘ ਬਾਬੇਕਾ ਦੇ ਘਰ ਬੱਚੇ ਚੜ੍ਹਾਉਣ ਲਈ ਰੁਕੀ।

ਇਹ ਵੀ ਪੜ੍ਹੋ : ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪੁੱਤ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਿਓ, ਦੋਵਾਂ ਦੀ ਹੋਈ ਦਰਦਨਾਕ ਮੌਤ

ਇਸ ਦੌਰਾਨ ਇਕ ਧੀ ਨੂੰ ਮਾਪਿਆਂ ਨੇ ਸਕੂਲ ਵੈਨ ਵਿਚ ਚੜ੍ਹਾ ਦਿੱਤਾ ਅਤੇ ਦੂਸਰੀ ਛੋਟੀ ਧੀ ਰਵਾਬ ਕੌਰ ਨਾਲ ਜਾਣ ਦੀ ਜ਼ਿੱਦ ਕਰਕੇ ਵਾਹਨ ਦੇ ਅੱਗੇ ਆ ਗਈ। ਇਸ ਘਟਨਾ ਬਾਰੇ ਡਰਾਈਵਰ ਅਤੇ ਮਾਪਿਆਂ ਦੀ ਬੇਧਿਆਨੀ ਕਰਕੇ ਢਾਈ-ਤਿੰਨ ਸਾਲਾਂ ਮਾਸੂਮ ਬੱਚੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਰਵਾਬ ਕੌਰ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਸਿਵਲ ਹਸਪਤਾਲ ਨਥਾਣਾ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਨੇ ਰਵਾਬ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀ. ਬੀ. ਆਈ. ਦੀ ਰੇਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News