ਧੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਪਿਓ ਦਾ ਹੋਇਆ ਕਤਲ, ਕਾਰਨ ਜਾਣ ਹੈਰਾਨ ਰਹਿ ਜਾਓਗੇ

11/30/2015 4:43:48 PM

ਸੰਗਰੂਰ : ਦਿਲ ''ਚ ਧੀ ਦੇ ਵਿਆਹ ਦੀਆਂ ਖੁਸ਼ੀਆਂ ਸੰਜੋਈ ਬੈਠੇ ਪਿਤਾ ਨੂੰ ਕੀ ਪਤਾ ਸੀ ਕਿ ਧੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਉਸ ਨੂੰ ਜਾਨ ਤੋਂ ਹੱਥ ਧੋਣਾ ਪਵੇਗਾ। ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਨਦਾਮਪੁਰ ''ਚ ਇਕ ਨਹਿਰ ਦੀ ਪੱਟੜੀ ਕਿਨਾਰੇ ਪੁਲਸ ਨੂੰ 70 ਸਾਲਾ ਬਜ਼ੁਰਗ ਮਿੱਤ ਸਿੰਘ ਦੀ ਲਾਸ਼ ਮਿਲੀ ਸੀ। ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਨੇ ਇਕ ਟੀਮ ਦਾ ਗਠਨ ਕੀਤਾ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਸ ਬਜ਼ੁਰਗ ਦਾ ਕਤਲ ਤਿੰਨ ਵਿਅਕਤੀਆਂ ਪੱਪੂ ਸਿੰਘ, ਜਸਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਕੀਤਾ ਸੀ ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਦਿਨ ਮ੍ਰਿਤਕ ਮਿੱਤ ਸਿੰਘ ਦਾ ਕਤਲ ਹੋਇਆ ਉਸ ਤੋਂ ਅਗਲੇ ਦਿਨ ਉਸ ਦੀ ਬੇਟੀ ਦਾ ਵਿਆਹ ਸੀ।
ਪੁਲਸ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੇ ਉਸੇ ਪਿੰਡ ਦੇ ਇਕ ਢਾਬੇ ''ਚ ਸ਼ਰਾਬ ਪੀਤੀ ਸੀ ਪਰ ਉਨ੍ਹਾਂ ਕੋਲ ਸ਼ਰਾਬ ਦੇ ਪੈਸੇ ਨਹੀਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਉਥੋਂ ਲੰਘ ਰਹੇ ਬਜ਼ੁਰਗ ਨੂੰ ਲੁੱਟਣ ਦੀ ਯੋਜਨਾ ਬਣਾਈ। ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ''ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਤੋਂ 500 ਰੁਪਏ ਲੁੱਟ ਗਏ। ਤਿੰਨਾਂ ਕਾਤਲਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


Gurminder Singh

Content Editor

Related News