ਚਾਵਾਂ ਨਾਲ ਵਿਆਹੀ ਸੀ ਲਾਡਾਂ ਨਾਲ ਪਾਲ਼ੀ ਧੀ, ਸਹੁਰਿਆਂ ਹੱਥੋਂ ਹਾਰੀ ਨੇ ਗਲ਼ ਲਾਈ ਦਿਲ ਕੰਬਾਊ ਮੌਤ

06/24/2022 10:45:35 PM

ਸ਼ੇਰਪੁਰ (ਸਿੰਗਲਾ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਰੜ ਵਿਖੇ ਇਕ ਵਿਆਹੁਤਾ ਜਨਾਨੀ ਵੱਲੋਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਦਰਸ਼ਨ ਸਿੰਘ ਵਾਸੀ ਗੰਗੋਹਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਮਨਦੀਪ ਕੌਰ (32) ਦਾ ਵਿਆਹ ਸਾਢੇ ਛੇ ਸਾਲ ਪਹਿਲਾਂ ਪਿੰਡ ਕੁਰੜ ਵਿਖੇ ਚਾਵਾ ਲਾਡਾਂ ਨਾਲ ਕੀਤਾ ਗਿਆ ਸੀ। ਸ਼ੁਰੂ ਤੋਂ ਲੈ ਕੇ ਘਰੇਲੂ ਕਲੇਸ਼ ਰਹਿਣ ਕਰ ਕੇ ਸਹੁਰਾ ਪਰਿਵਾਰ ਹਰ ਸਮੇਂ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਸ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਲੰਘੀ 20 ਜੂਨ ਨੂੰ ਮਜਬੂਰ ਹੋ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਅਤੇ 95 ਫ਼ੀਸਦੀ ਉਸਦਾ ਸਰੀਰ ਬੁਰੀ ਤਰ੍ਹਾਂ ਝੁਲਸਣ ਤੋਂ ਬਾਅਦ ਉਸਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ 22 ਜੂਨ ਨੂੰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਆਖਰ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

PunjabKesari

ਥਾਣਾ ਠੁੱਲੀਵਾਲ ਦੇ ਐੱਸ.ਐੱਚ.ਓ. ਹਰਸਿਮਰਨਜੀਤ ਸਿੰਘ ਅਤੇ ਐੱਸ.ਆਈ. ਸੰਦੀਪ ਕੌਰ ਨੇ ਦੱਸਿਆ ਕਿ ਮ੍ਰਿਤਕਾ ਦੇ ਸਹੁਰਾ ਮੱਲ ਸਿੰਘ, ਪਤੀ ਰਣਦੀਪ ਸਿੰਘ, ਜੇਠ ਪਵਿੱਤਰ ਸਿੰਘ ਤੇ ਕਰਮਜੀਤ ਸਿੰਘ, ਸੱਸ ਸੁਰਜੀਤ ਕੌਰ ਅਤੇ ਭੂਆ ਬਲਵਿੰਦਰ ਕੌਰ ਲੇਟ ਪਤਨੀ ਜਰਨੈਲ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੇ ਪਤੀ ਰਣਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਨਾਲ ਵੱਜੀ ਲੱਖਾਂ ਰੁਪਏ ਦੀ ਠੱਗੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News