ਸਰਕਾਰ ਬਦਲੀ ਪਰ ਨਹੀਂ ਬਦਲੀ ਘਟੀਆ ਕਾਰਜਪ੍ਰਣਾਲੀ, ਡੂੰਘੇ ਟੋਏ 'ਚ ਧੱਸੀ ਕਾਰ

Thursday, Aug 23, 2018 - 01:18 PM (IST)

ਸਰਕਾਰ ਬਦਲੀ ਪਰ ਨਹੀਂ ਬਦਲੀ ਘਟੀਆ ਕਾਰਜਪ੍ਰਣਾਲੀ, ਡੂੰਘੇ ਟੋਏ 'ਚ ਧੱਸੀ ਕਾਰ

ਫਗਵਾੜਾ (ਜਲੋਟਾ)— ਚੋਣਾਂ ਦੇ ਬਾਅਦ ਸਰਕਾਰ ਬਦਲਣ ਦੇ ਬਾਅਦ ਵੀ ਨਗਰ-ਨਿਗਮ ਦੀ ਕਾਰਜਪ੍ਰਣਾਲੀ 'ਚ ਕੋਈ ਸੁਧਾਰ ਨਹੀਂ ਹੋਇਆ ਹੈ। ਆਏ ਦਿਨ ਇਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ। ਅਜਿਹੇ 'ਚ  ਇਕ ਮਾਮਲੇ 'ਚ ਨਿਗਮ ਦੀ ਘਟੀਆ ਕਾਰਜਪ੍ਰਣਾਲੀ ਕਾਰਨ ਇਕ ਕਾਰ 6 ਫੁੱਟ ਚੌੜੇ ਅਤੇ 5 ਫੁੱਟ ਡੂੰਘੇ ਟੋਏ  'ਚ ਅਚਾਨਕ ਧੱਸ ਗਈ। ਉਕਤ ਘਟਨਾ ਚਾਹਲ ਨਗਰ ਕਾਲੋਨੀ 'ਚ ਵਾਪਰੀ। ਕਾਰ ਨੂੰ ਡੂੰਘੇ ਟੋਏ 'ਚ ਅਚਾਨਕ ਧੱਸੀ ਦੇਖ ਲੋਕ ਵੀ ਹੈਰਾਨ ਰਹਿ ਗਏ।


Related News