ਅੰਮ੍ਰਿਤਸਰ ਸਪੈਸ਼ਲ ਨੇ 8 ਅਤੇ ਸਰਬੱਤ ਦਾ ਭਲਾ ਨੇ 5 ਘੰਟੇ ਕਰਵਾਈ ਉਡੀਕ, ਵੈਸ਼ਨੋ ਦੇਵੀ ਸਵਰਾਜ ਤੇ ਮਾਲਵਾ 4-4 ਘੰਟੇ ਲੇਟ
Sunday, Feb 22, 2026 - 11:02 AM (IST)
ਜਲੰਧਰ (ਪੁਨੀਤ)-ਰੇਲ ਯਾਤਰੀਆਂ ਲਈ ਵੀਕੈਂਡ ਦਾ ਦਿਨ ਪ੍ਰੇਸ਼ਾਨੀ ਭਰਿਆ ਸਾਬਤ ਹੋਇਆ। ਕਈ ਪ੍ਰਮੁੱਖ ਟ੍ਰੇਨਾਂ ਘੰਟਿਆਂਬੱਧੀ ਦੇਰੀ ਨਾਲ ਸਟੇਸ਼ਨਾਂ ’ਤੇ ਪਹੁੰਚੀਆਂ, ਜਿਸ ਕਾਰਨ ਕੈਂਟ ਅਤੇ ਸਿਟੀ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਦਿੱਕਤਾਂ ਉਠਾਉਣ ਲਈ ਮਜਬੂਰ ਹੋਣਾ ਪਿਆ। ਦੇਰੀ ਦੇ ਵਿਚਕਾਰ ਅੰਮ੍ਰਿਤਸਰ ਸਪੈਸ਼ਲ ਨੇ ਯਾਤਰੀਆਂ ਨੂੰ ਲੱਗਭਗ 8 ਘੰਟੇ ਤੱਕ ਉਡੀਕ ਕਰਵਾਈ, ਜਦਕਿ ਸਰਬੱਤ ਦਾ ਭਲਾ ਐਕਸਪ੍ਰੈੱਸ ਲਗਭਗ 5 ਘੰਟੇ ਲੇਟ ਰਹੀ। ਇਸ ਤੋਂ ਇਲਾਵਾ ਵੈਸ਼ਨੋ ਦੇਵੀ ਸਵਰਾਜ ਐਕਸਪ੍ਰੈੱਸ ਅਤੇ ਮਾਲਵਾ ਐਕਸਪ੍ਰੈੱਸ ਵੀ ਲੱਗਭਗ 4-4 ਘੰਟੇ ਦੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀਆਂ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੰਮੀ ਦੇਰੀ ਕਾਰਨ ਪਲੇਟਫਾਰਮਾਂ ’ਤੇ ਯਾਤਰੀਆਂ ਦੀ ਭੀੜ ਲੱਗਾਤਾਰ ਵਧਦੀ ਰਹੀ ਅਤੇ ਲੋਕ ਟ੍ਰੇਨ ਦੀ ਸੂਚਨਾ ਪਾਉਣ ਲਈ ਵਾਰ-ਵਾਰ ਪੁੱਛਗਿੱਛ ਕਾਊਂਟਰ ਦਾ ਰੁਖ਼ ਕਰਦੇ ਨਜ਼ਰ ਆਏ।
ਦੇਰੀ ਦੀ ਸਥਿਤੀ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਦੇ ਨਾਲ ਵੀ ਵੇਖਣ ਨੂੰ ਮਿਲੀ। ਸ਼ਤਾਬਦੀ ਐਕਸਪ੍ਰੈੱਸ ਜਿੱਥੇ ਲਗਭਗ ਪੌਣਾ ਘੰਟਾ ਲੇਟ ਰਹੀ, ਉੱਥੇ ਹੀ ਸ਼ਾਨ-ਏ-ਪੰਜਾਬ ਦੋਵੇਂ ਰੂਟਾਂ ’ਤੇ ਲਗਭਗ ਅੱਧਾ ਘੰਟਾ ਦੇਰੀ ਨਾਲ ਚੱਲੀ। ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਵਿਚ ਬੇਚੈਨੀ ਸਾਫ਼ ਵਿਖਾਈ ਦਿੱਤੀ। ਕਈ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਨੈਕਟਿੰਗ ਟ੍ਰੇਨਾਂ ਅਤੇ ਜ਼ਰੂਰੀ ਕੰਮਾਂ ਲਈ ਸਮੇਂ ’ਤੇ ਪਹੁੰਚਣ ਵਿਚ ਦਿੱਕਤਾਂ ਹੋਈਆਂ।
ਇਹ ਵੀ ਪੜ੍ਹੋ: ਜਲੰਧਰ: ਦੂਜੀ ਔਰਤ ਨਾਲ PG 'ਚ ਵੜਿਆ ਸੀ ਹੋਮਗਾਰਡ ਮੁਲਾਜ਼ਮ! ਉਪਰੋਂ ਪਹੁੰਚ ਗਈ ਪਤਨੀ, ਫਿਰ ਹੋਇਆ...

ਦੇਰੀ ਦੇ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ 12497 ਆਪਣੇ ਤੈਅ ਸਮੇਂ ਤੋਂ ਅੱਧਾ ਘੰਟਾ ਲੇਟ ਰਹਿੰਦੇ ਹੋਏ 1.20 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ, ਜਦਕਿ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ 12498 ਵੀ ਲਗਭਗ ਅੱਧਾ ਘੰਟਾ ਲੇਟ ਰਹੀ। ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ 12029 ਆਪਣੇ ਤੈਅ ਸਮੇਂ ਤੋਂ ਲਗਭਗ ਪੌਣਾ ਘੰਟਾ ਲੇਟ ਰਹਿੰਦੇ ਹੋਏ ਪੌਣੇ 1 ਵਜੇ ਤੋਂ ਬਾਅਦ ਸਿਟੀ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਅੰਮ੍ਰਿਤਸਰ ਸ਼ਤਾਬਦੀ 12014 ਕਰੀਬ 15 ਮਿੰਟ ਦੇਰੀ ਨਾਲ ਪਹੁੰਚੀ। ਇਸੇ ਤਰ੍ਹਾਂ ਵੰਦੇ ਭਾਰਤ 22487 ਲਗਭਗ 15 ਮਿੰਟ ਲੇਟ ਰਹੀ। ਜੰਮੂ ਰੂਟ ਦੀ ਗੱਲ ਕੀਤੀ ਜਾਵੇ ਤਾਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਲੱਗਭਗ 4 ਘੰਟੇ ਲੇਟ ਰਹਿੰਦੇ ਹੋਏ ਢਾਈ ਵਜੇ ਦੇ ਕਰੀਬ ਕੈਂਟ ਪਹੁੰਚੀ। ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਸਵਰਾਜ ਐਕਸਪ੍ਰੈੱਸ 12471 ਆਪਣੇ ਤੈਅ ਸਮੇਂ ਤੋਂ 4 ਘੰਟੇ ਲੇਟ ਰਹਿੰਦੇ ਹੋਏ 3 ਵਜੇ ਤੋਂ ਬਾਅਦ ਕੈਂਟ ਪਹੁੰਚੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਟੁੱਟੀ ਨਹਿਰ!
ਰੀ-ਸ਼ੈਡਿਊਲ ਹੋ ਕੇ ਦੇਰੀ ਨਾਲ ਚੱਲਣ ਵਾਲੀ 04651 ਅੰਮ੍ਰਿਤਸਰ ਸਪੈਸ਼ਲ ਆਪਣੇ ਤੈਅ ਸਮੇਂ ਦੁਪਹਿਰ 1 ਵਜੇ ਤੋਂ 8 ਘੰਟੇ ਲੇਟ ਰਹੀ। ਇਸੇ ਤਰ੍ਹਾਂ ਰੀ-ਸ਼ੈਡਿਊਲ ਹੋ ਕੇ ਚੱਲਣ ਵਾਲੀ 22479 ਸਰਬੱਤ ਦਾ ਭਲਾ 5 ਘੰਟੇ ਦੀ ਦੇਰੀ ਨਾਲ ਸ਼ਾਮ ਸਾਢੇ 6 ਵਜੇ ਸਿਟੀ ਪਹੁੰਚੀ। ਜੰਮੂ ਜਾਣ ਵਾਲੀ ਹਮਸਫਰ ਐਕਸਪ੍ਰੈੱਸ 12751 ਅੱਧੇ ਘੰਟੇ ਤੋਂ ਵੱਧ ਦੀ ਦੇਰੀ ਨਾਲ ਰਾਤ 8 ਵਜੇ ਤੋਂ ਬਾਅਦ ਕੈਂਟ ਪਹੁੰਚੀ। ਸੱਚਖੰਡ ਸੁਪਰਫਾਸਟ ਐਕਸਪ੍ਰੈੱਸ 12715 ਕਰੀਬ 2 ਘੰਟੇ ਲੇਟ ਰਹੀ।
ਵੀਕੈਂਡ ਕਾਰਨ ਸਟੇਸ਼ਨਾਂ ’ਤੇ ਰਹੀ ਰੁਟੀਨ ਨਾਲੋਂ ਵੱਧ ਭੀੜ
ਹੋਲੀ ਦੀ ਭੀੜ ਦੇ ਨਾਲ-ਨਾਲ ਵੀਕੈਂਡ ਹੋਣ ਕਾਰਨ ਸਿਟੀ ਅਤੇ ਕੈਂਟ ਸਟੇਸ਼ਨਾਂ ’ਤੇ ਆਮ ਦਿਨਾਂ ਦੀ ਤੁਲਨਾ ਵਿਚ ਜ਼ਿਆਦਾ ਭੀੜ ਦੇਖਣ ਨੂੰ ਮਿਲੀ। ਟ੍ਰੇਨਾਂ ਦੀ ਦੇਰੀ ਕਾਰਨ ਪਲੇਟਫਾਰਮਾਂ ਅਤੇ ਵੇਟਿੰਗ ਰੂਮਾਂ ਵਿਚ ਯਾਤਰੀਆਂ ਦੀ ਗਿਣਤੀ ਲਗਾਤਾਰ ਵਧਦੀ ਰਹੀ, ਜਿਸ ਨਾਲ ਅਵਿਵਸਥਾ ਵਰਗੀ ਸਥਿਤੀ ਵੀ ਬਣੀ ਰਹੀ। ਯਾਤਰੀਆਂ ਨੂੰ ਬੈਠਣ ਦੀ ਜਗ੍ਹਾ ਤੱਕ ਲਈ ਮੁਸ਼ੱਕਤ ਕਰਨੀ ਪਈ, ਜਿਸ ਕਾਰਨ ਕਈ ਯਾਤਰੀ ਜ਼ਮੀਨ ’ਤੇ ਬੈਠੇ ਵੇਖਣ ਨੂੰ ਮਿਲੇ।
ਇਹ ਵੀ ਪੜ੍ਹੋ: ਆਤਿਸ਼ੀ ਵੀਡੀਓ ਮਾਮਲਾ: ਜਲੰਧਰ ਪੁਲਸ ਕਮਿਸ਼ਨਰ ਨੂੰ ਸੰਮਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
