ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਸ਼ਤਾਬਦੀ, ਸਵਰਨ ਸ਼ਤਾਬਦੀ, ਆਮਰਪਾਲੀ ਸਣੇ ਵੱਖ-ਵੱਖ ਟ੍ਰੇਨਾਂ ਨੇ ਕਰਵਾਈ ਉਡੀਕ

Saturday, Feb 14, 2026 - 12:44 PM (IST)

ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਸ਼ਤਾਬਦੀ, ਸਵਰਨ ਸ਼ਤਾਬਦੀ, ਆਮਰਪਾਲੀ ਸਣੇ ਵੱਖ-ਵੱਖ ਟ੍ਰੇਨਾਂ ਨੇ ਕਰਵਾਈ ਉਡੀਕ

ਜਲੰਧਰ (ਪੁਨੀਤ)–ਧੁੰਦ ਪੈਣ ਦਾ ਸਿਲਸਿਲਾ ਭਾਵੇਂ ਰੁਕ ਚੁੱਕਾ ਹੈ ਪਰ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਸਿਲਸਿਲੇ ਵਿਚ ਬੀਤੇ ਦਿਨ ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਸ਼ਤਾਬਦੀ, ਸਵਰਨ ਸ਼ਤਾਬਦੀ, ਆਮਰਪਾਲੀ ਸਮੇਤ ਵੱਖ-ਵੱਖ ਟ੍ਰੇਨਾਂ ਨੇ ਯਾਤਰੀਆਂ ਨੂੰ ਉਡੀਕ ਕਰਵਾਈ। ਉਥੇ ਹੀ ਅੰਮ੍ਰਿਤਸਰ ਮੇਲ ਅਤੇ ਮਾਲਵਾ ਵਰਗੀਆਂ ਟ੍ਰੇਨਾਂ ਘੰਟਿਆਂਬੱਧੀ ਦੇਰੀ ਨਾਲ ਸਿਟੀ ਤੇ ਕੈਂਟ ਸਟੇਸ਼ਨਾਂ ’ਤੇ ਪਹੁੰਚੀਆਂ।

ਇਸੇ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ 12497 ਆਪਣੇ ਤੈਅ ਸਮੇਂ ਤੋਂ ਅੱਧਾ ਘੰਟਾ ਲੇਟ ਰਹਿੰਦੇ ਹੋਏ 1.20 ਵਜੇ ਦੇ ਲੱਗਭਗ ਸਿਟੀ ਸਟੇਸ਼ਨ ਪਹੁੰਚੀ। ਉਥੇ ਹੀ, ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ 12029 ਅੱਧਾ ਘੰਟੇ ਤੋਂ ਵੱਧ ਦੀ ਦੇਰੀ ਨਾਲ 12.40 ਵਜੇ ਦੇ ਲੱਗਭਗ ਸਿਟੀ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ 12014 ਅੰਮ੍ਰਿਤਸਰ ਸ਼ਤਾਬਦੀ 20 ਮਿੰਟ ਲੇਟ ਰਹੀ। ਅੰਮ੍ਰਿਤਸਰ ਜਾਣ ਵਾਲੀ 14673 ਸ਼ਹੀਦ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਸਾਢੇ 3 ਵਜੇ ਦੇ ਬਾਅਦ ਕੈਂਟ ਸਟੇਸ਼ਨ ’ਤੇ ਪਹੁੰਚੀ। 13005 ਅੰਮ੍ਰਿਤਸਰ ਜਾਣ ਵਾਲੀ ਮੇਲ ਸਵਾ ਘੰਟੇ ਦੀ ਦੇਰੀ ਨਾਲ ਸਵਾ 8 ਵਜੇ ਦੇ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਡੇਢ ਘੰਟਾ ਲੇਟ ਰਹਿੰਦੇ ਹੋਏ 12 ਵਜੇ ਕੈਂਟ ਪਹੁੰਚੀ।

PunjabKesari

ਇਹ ਵੀ ਪੜ੍ਹੋ: ਜਲੰਧਰ: ਲੱਕੀ ਓਬਰਾਏ ਕਤਲ ਕਾਂਡ 'ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ, ਖੁੱਲ੍ਹੇ ਵੱਡੇ ਰਾਜ਼

ਹੋਲੀ ਦੇ ਮੱਦੇਨਜ਼ਰ ਅੰਮ੍ਰਿਤਸਰ ਕਲੋਨ ਐਕਸਪ੍ਰੈੱਸ ਦੇ ਗੇੜਿਆਂ ’ਚ ਵਾਧਾ
ਹੋਲੀ ਦੇ ਤਿਉਹਾਰ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਗੱਡੀ ਨੰਬਰ 04652/04651 ਹਮਸਫਰ ਅੰਮ੍ਰਿਤਸਰ ਕਲੋਨ ਐਕਸਪ੍ਰੈੱਸ ਦੇ ਗੇੜਿਆਂ ਦੀ ਮਿਆਦ ਵਿਚ ਵਾਧਾ ਕੀਤਾ ਗਿਆ ਹੈ। ਇਹ ਵਾਧਾ ਟ੍ਰੇਨਾਂ ਦੇ ਮੌਜੂਦਾ ਰੂਟ, ਸਮੇਂ ਅਤੇ ਚੱਲਣ ਵਾਲੇ ਦਿਨਾਂ ਦੇ ਅਨੁਸਾਰ ਹੀ ਲਾਗੂ ਰਹੇਗਾ। ਟ੍ਰੇਨ ਨੰਬਰ 04652 ਅੰਮ੍ਰਿਤਸਰ ਤੋਂ ਜਯਨਗਰ ਵਿਚਕਾਰ 1 ਤੋਂ 29 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਕੁੱਲ 13 ਗੇੜੇ ਲਾਏ ਜਾਣਗੇ। ਇਸੇ ਤਰ੍ਹਾਂ ਟ੍ਰੇਨ ਨੰਬਰ 04651 ਜਯਨਗਰ ਤੋਂ ਅੰਮ੍ਰਿਤਸਰ ਵਿਚਕਾਰ 1 ਤੋਂ 31 ਮਾਰਚ ਤੱਕ ਚੱਲੇਗੀ, ਜਿਸ ਦੇ ਕੁੱਲ੍ਹ 14 ਗੇੜੇ ਨਿਰਧਾਰਿਤ ਕੀਤੇ ਗਏ ਹਨ। ਰੇਲ ਪ੍ਰਸ਼ਾਸਨ ਅਨੁਸਾਰ ਟ੍ਰੇਨਾਂ ਦੀ ਬਣਤਰ (ਕੰਪੋਜ਼ੀਸ਼ਨ) ਅਤੇ ਸਮਾਂ (ਟਾਈਮਿੰਗ) ਪਹਿਲਾਂ ਵਾਂਗ ਹੀ ਰਹਿਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News