ਡੀ. ਐੱਮ. ਯੂ. ਦੀ ਲਪੇਟ ''ਚ ਆ ਕੇ ਬਜ਼ੁਰਗ ਦੀ ਮੌਤ

Thursday, Nov 23, 2017 - 02:08 AM (IST)

ਡੀ. ਐੱਮ. ਯੂ. ਦੀ ਲਪੇਟ ''ਚ ਆ ਕੇ ਬਜ਼ੁਰਗ ਦੀ ਮੌਤ

ਹੁਸ਼ਿਆਰਪੁਰ,   (ਜ.ਬ.)-  ਹੁਸ਼ਿਆਰਪੁਰ-ਜਲੰਧਰ ਰੇਲਵੇ ਟਰੈਕ 'ਤੇ ਅੱਜ ਤੜਕੇ ਡੀ.ਐੱਮ.ਯੂ. ਦੀ ਲਪੇਟ 'ਚ ਆ ਕੇ ਅਣਪਛਾਤੇ ਬਜ਼ੁਰਗ ਦੀ ਮੌਤ ਹੋ ਗਈ। ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੇ ਡੀ. ਐੱਮ. ਯੂ. ਦੇ ਡਰਾਈਵਰ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਪਹਿਲਾਂ ਪੋਜੋਵਾਲ-ਮੁਜ਼ੱਫਰਪੁਰ ਪਿੰਡਾਂ ਦੇ ਵਿਚਕਾਰ ਰੇਲਵੇ ਟਰੈਕ 'ਤੇ ਲਾਸ਼ ਮਿਲਣ ਸਬੰਧੀ ਸੂਚਨਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਤੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਤਾਇਨਾਤ ਜੀ. ਆਰ. ਪੀ. ਪੁਲਸ ਚੌਕੀ ਦੇ ਇੰਚਾਰਜ ਮੰਗਤ ਅਲੀ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਜੀ. ਆਰ. ਪੀ. ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਦੀ ਪਛਾਣ ਨਾ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਜਲੰਧਰ ਦੇ ਲਾਸ਼ਘਰ 'ਚ ਰਖਵਾ ਦਿੱਤਾ। 
ਜੀ. ਆਰ. ਪੀ. ਦੇ ਚੌਕੀ ਇੰਚਾਰਜ ਮੰਗਤ ਅਲੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਮ੍ਰਿਤਕ ਬਜ਼ੁਰਗ, ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ, ਨੇ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੇ ਡੀ. ਐੱਮ. ਯੂ. ਜਾਂ ਦਿੱਲੀ ਐਕਸਪ੍ਰੈੱਸ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ ਲਾਸ਼ ਦੇ ਦੋ ਹਿੱਸੇ ਹੋ ਚੁੱਕੇ ਹਨ ਅਤੇ ਮ੍ਰਿਤਕ ਦੀ ਜੇਬ ਵਿਚੋਂ ਕੋਈ ਵੀ ਕਾਗਜ਼ਾਤ ਜਾਂ ਖੁਦਕੁਸ਼ੀ ਨੋਟ ਨਾ ਮਿਲਣ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।


Related News