NRI ਸੇਵਾ ਮੁਕਤ ਅਫ਼ਸਰ ਨਾਲ ਮਾਰੀ ਲੱਖਾਂ ਰੁਪਏ ਦੀ ਠੱਗੀ

Friday, Nov 15, 2024 - 06:05 PM (IST)

ਲੁਧਿਆਣਾ (ਰਾਜ)- ਸਾਈਬਰ ਠੱਗਾਂ ਨੇ ਇਕ NRI ਰਿਟਾਇਰਡ ਇਨਕਮ ਟੈਕਸ ਅਧਿਕਾਰੀ ਦੇ ਬੈਂਕ ਖਾਤੇ ’ਚੋਂ ਕਰੀਬ 28 ਲੱਖ ਰੁਪਏ ਉਡਾ ਲਏ। ਠੱਗਾਂ ਨੇ NRI ਦੀ ਈ-ਮੇਲ ਅਤੇ ਮੋਬਾਈਲ ’ਤੇ ਜਾਣ ਵਾਲੇ ਮੈਸੇਜ ਹੈਕ ਕਰ ਕੇ ਇਸ ਠੱਗੀ ਨੂੰ ਅੰਜ਼ਾਮ ਦਿੱਤਾ ਹੈ। ਇਸੇ ਗੱਲ ਦਾ ਪਤਾ NRI ਨੂੰ 5 ਮਹੀਨਿਆਂ ਬਾਅਦ ਜਾ ਕੇ ਲੱਗਾ। ਫਿਰ ਇਕਬਾਲ ਸਿੰਘ ਸੰਧੂ ਨੇ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ। ਜਾਂਚ ਤੋਂ ਬਾਅਦ ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਪੁਲਸ ਸ਼ਿਕਾਇਤ ’ਚ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਉਹ ਇਨਕਮ ਟੈਕਸ ਵਿਭਾਗ ਤੋਂ ਰਿਟਾਇਰ ਹੋ ਕੇ ਕੈਨੇਡਾ ਚਲਾ ਗਿਆ ਅਤੇ ਕੈਨੇਡਾ ਦਾ ਪੱਕਾ ਵਸਨੀਕ ਹੈ। NRI ਸੰਧੂ ਮੁਤਾਬਕ ਉਹ ਸਾਲ ’ਚ ਇਕ-ਦੋ ਵਾਰ ਆਪਣੇ ਸਰਾਭਾ ਨਗਰ ਸਥਿਤ ਘਰ ’ਚ ਆਉਂਦਾ ਹੈ। 25 ਨਵੰਬਰ 2023 ਨੂੰ ਉਹ ਕੈਨੇਡਾ ਤੋਂ ਵਾਪਸ ਆਇਆ ਸੀ ਫਿਰ 11 ਮਈ ਨੂੰ ਵਾਪਸ ਚਲਾ ਗਿਆ ਸੀ। ਕੈਨੇਡਾ ਜਾਣ ਤੋਂ ਬਾਅਦ ਉਸ ਦੇ ਮੋਬਾਈਲ ’ਤੇ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਨਹੀਂ ਆ ਰਿਹਾ ਸੀ। ਜਦੋਂ ਉਹ ਵਾਪਸ ਆਪਣੇ ਘਰ ਆਇਆ ਤਾਂ ਉਸ ਨੇ ਬੈਂਕ ’ਚ ਜਾ ਕੇ ਪਤਾ ਕੀਤਾ, ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖਾਤੇ ’ਚ ਕਰੀਬ 28 ਲੱਖ ਰੁਪਏ ਕਿਸੇ ਨੇ ਨਿਕਲਵਾ ਲਏ ਹਨ।

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ

ਇਕਬਾਲ ਸਿੰਘ ਸੰਧੂ ਮੁਤਾਬਕ ਉਨ੍ਹਾਂ ਦੇ ਖਾਤੇ ਮੋਬਾਈਲ ਅਤੇ ਈ-ਮੇਲ ਦੇ ਨਾਲ ਅਟੈਚ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਨ੍ਹਾਂ ਦੇ ਈ-ਮੇਲ ਨੂੰ ਹੈਕ ਕਰ ਕੇ ਉਨ੍ਹਾਂ ਦੇ ਨਾਂ ’ਤੇ ਨਵਾਂ ਸਿਮ ਲਿਆ ਅਤੇ ਵੱਖ-ਵੱਖ ਬੈਂਕ ਖਾਤਿਆਂ ਤੋਂ ਪੈਸੇ ਟਰਾਂਸਫਰ ਕੀਤੇ ਹਨ। ਥਾਣਾ ਸਾਈਬਰ ਸੈੱਲ ਦੇ ਇੰਚਾਰਜ ਇੰਸ. ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਦਾ ਪਤਾ ਲਗਾ ਲਿਆ ਜਾਵੇਗਾ।

 ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News