ਪੰਜਾਬ-ਚੰਡੀਗੜ੍ਹ 'ਚ ਵਧਿਆ ਸਾਈਬਰ ਅਪਰਾਧ, ਰੋਜ਼ਾਨਾ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਲੋਕ
Tuesday, Sep 06, 2022 - 02:38 PM (IST)
ਚੰਡੀਗੜ੍ਹ : ਭਾਰਤ 'ਚ 'ਡਿਜੀਟਲ ਮੁਹਿੰਮ' ਤੋਂ ਬਾਅਦ ਆਨਲਾਈਨ ਰੁਪਏ ਟਰਾਂਸਫਰ ਕਰਨ ਦੀ ਰਫ਼ਤਾਰ ਜਿਸ ਤਰ੍ਹਾਂ ਵੱਧੀ ਹੈ, ਉਸੇ ਤਰ੍ਹਾਂ ਹੀ ਸਾਈਬਰ ਅਪਰਾਧ ਦੀਆਂ ਸ਼ਿਕਾਇਤਾਂ ਵੀ ਬਹੁਤ ਵੱਧ ਗਈਆਂ ਹਨ। ਜੇਕਰ ਪੰਜਾਬ ਅਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਰੋਜ਼ਾਨਾ 100 ਤੋਂ ਜ਼ਿਆਦਾ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ਸਪੈਸ਼ਲ ਸਾਈਬਰ ਸੈੱਲ ਕੋਲ ਆ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਕਈ ਵਾਰ ਲੋਕਾਂ ਨਾਲ ਹਜ਼ਾਰਾਂ ਅਤੇ ਕਈ ਵਾਰ ਲੱਖਾਂ ਦੀ ਠੱਗੀ ਹੋ ਜਾਂਦੀ ਹੈ।
ਇਸ ਬਾਰੇ ਇਕ ਅਖ਼ਬਾਰ ਵੱਲੋਂ ਜਦੋਂ ਸਾਈਬਰ ਸੈੱਲ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਈਬਰ ਠੱਗਾਂ ਵੱਲੋਂ ਕਾਲ ਕਰਨ ਵਾਲਾ ਮੋਬਾਇਲ ਨੰਬਰ ਅਤੇ ਪੈਸੇ ਟਰਾਂਸਫਰ ਕਰਨ ਵਾਲਾ ਅਕਾਊਂਟ ਸਭ ਕਿਰਾਏ ਦੇ ਹੁੰਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਕਾਰ 'ਚ ਬੈਠੇ 3 ਬੱਚਿਆਂ ਸਣੇ 5 ਲੋਕਾਂ ਦੀ ਮੌਤ
ਮਾਹਿਰਾਂ ਮੁਤਾਬਕ ਚੰਡੀਗੜ੍ਹ ਅਤੇ ਪੰਜਾਬ 'ਚ ਰੋਜ਼ਾਨਾ ਸਾਈਬਰ ਅਪਰਾਧ ਦੀਆਂ 100 ਤੋਂ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਹਨ। ਇਨ੍ਹਾਂ ਸ਼ਿਕਾਇਤਾਂ 'ਚ 20 ਤੋਂ 25 ਲੱਖ ਰੁਪਏ ਦੀ ਠੱਗੀ ਹੋ ਰਹੀ ਹੈ। ਜਿਹੜੇ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਬਣਦੇ ਹਨ, ਉਨ੍ਹਾਂ ਦੇ ਪੈਸੇ ਸੈਂਕੜੇ ਕਿਲੋਮੀਟਰ ਦੂਰੋਂ ਕੱਢੇ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ