ਸਿਵਲ ਹਸਪਤਾਲ ''ਚ ਤਿਆਰੀਆਂ ਰਹਿ ਗਈਆਂ ਧਰੀਆਂ ਧਰਾਈਆਂ, ਨਹੀਂ ਪੁੱਜੇ ਮੰਤਰੀ ਸਾਬ੍ਹ

Sunday, Feb 22, 2026 - 12:49 PM (IST)

ਸਿਵਲ ਹਸਪਤਾਲ ''ਚ ਤਿਆਰੀਆਂ ਰਹਿ ਗਈਆਂ ਧਰੀਆਂ ਧਰਾਈਆਂ, ਨਹੀਂ ਪੁੱਜੇ ਮੰਤਰੀ ਸਾਬ੍ਹ

ਅੰਮ੍ਰਿਤਸਰ (ਦਲਜੀਤ)-ਪੰਜਾਬੀ ਕਹਾਵਤ ‘ਨਹਾਤੇ-ਧੋਤੇ ਰਹਿ ਗਈ’ ਅੱਜ ਪੂਰੀ ਤਰ੍ਹਾਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਅੰਮ੍ਰਿਤਸਰ ’ਤੇ ਸਾਰਥਕ ਹੋ ਗਈ। ਬੀਤੇ ਕੱਲ੍ਹ ਸਵੇਰੇ 11:30 ਵਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹਸਪਤਾਲ ’ਚ ਆਮਦ ਦਾ ਸਰਕਾਰੀ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੋਇਆ ਦਿਖਾਈ ਦਿੱਤਾ। ਇੱਥੇ  ਅਫ਼ਸੋਸ ਦੀ ਗੱਲ ਮੰਤਰੀ ਹਸਪਤਾਲ ’ਚ ਆਏ ਹੀ ਨਹੀਂ। ਬਾਅਦ ਦੁਪਹਿਰ 2 ਵਜੇ ਤੱਕ ਉਡੀਕਾਂ ਨੂੰ ਉਸ ਵੇਲੇ ਵਿਰਾਮ ਚਿੰਨ੍ਹ ਲੱਗ ਗਿਆ, ਜਦੋਂ ਸਪੱਸ਼ਟ ਹੋ ਗਿਆ ਕਿ ਮੰਤਰੀ ਨੇ ਹਸਪਤਾਲ ’ਚ ਆਉਣਾ ਹੀ ਨਹੀਂ ਹੈ।

ਇਹ ਵੀ ਪੜ੍ਹੋ-ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਦੱਸ ਦੇਈਏ ਸਫਾਈ ਸੇਵਕਾਂ ਤੋਂਝਾੜੂ-ਪੋਚਾ ਕਰਵਾਇਆ ਜਾ ਰਿਹਾ ਸੀ ਅਤੇ ਕੋਟ ਨਾ ਪਾਉਣ ਵਾਲੇ ਡਾਕਟਰਾਂ ਤੇ ਮੁਲਾਜ਼ਮਾਂ ਨੂੰ ਵੀ ਚਿੱਟੇ ਰੰਗ ਦੇ ਕੋਟ ਪਵਾ ਕੇ ਤਿਆਰ-ਬਰ-ਤਿਆਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਸੁਗੰਧ ਨਾਲ ਮਹਿਕਦਾ ਹੋਇਆ ਗੁਲਦਸਤਾ ਹੱਥਾਂ ’ਚ ਲੈ ਕੇ ਸਟਾਫ਼ ਮੰਤਰੀ ਦੇ ਸਵਾਗਤ ਲਈ ਹਸਪਤਾਲ ਦੇ ਮੁੱਖ ਗੇਟ ’ਤੇ ਅੱਖਾਂ ਵਿਛਾਈ ਬੈਠਾ ਰਿਹਾ ਪਰ ਅਫ਼ਸੋਸ ਦੀ ਗੱਲ ਮੰਤਰੀ ਸਾਹਿਬ ਹਸਪਤਾਲ ’ਚ ਆਏ ਹੀ ਨਹੀਂ। ਬਾਅਦ ਦੁਪਹਿਰ 2 ਵਜੇ ਤੱਕ ਉਡੀਕਾਂ ਨੂੰ ਉਸ ਵੇਲੇ ਵਿਰਾਮ ਚਿੰਨ੍ਹ ਲੱਗ ਗਿਆ, ਜਦੋਂ ਸਪੱਸ਼ਟ ਹੋ ਗਿਆ ਕਿ ਮੰਤਰੀ ਨੇ ਹਸਪਤਾਲ ’ਚ ਆਉਣਾ ਹੀ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ

ਹਸਪਤਾਲ ’ਚ ਪਹਿਲੀ ਵਾਰ ਡਾਕਟਰਾਂ ਨੂੰ ਪਿਆਰ ਨਾਲ ਦੇਖਿਆ ਮਰੀਜ਼ਾਂ ਦੀ ਜਾਂਚ ਕਰਦੇ

ਓ. ਪੀ. ਡੀ. ’ਚ ਆਏ ਕਈ ਮਰੀਜ਼ਾਂ ਨੇ ਦੱਸਿਆ ਕਿ ਪਹਿਲੀ ਵਾਰ ਦੇਖਿਆ ਹੈ ਕਿ ਵਾਰ-ਵਾਰ ਹਸਪਤਾਲ ’ਚ ਸਾਫ਼-ਸਫਾਈ ਹੋ ਰਹੀ ਹੈ। ਜਦੋਂ ਪਤਾ ਲੱਗਾ ਕਿ ਮੰਤਰੀ ਸਾਹਿਬ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ ਤਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਜਨੀਸ਼ ਨੇ ਕਿਹਾ ਕਿ ਮੰਤਰੀ ਨੇ ਆਉਣਾ ਸੀ ਪਰ ਬਾਅਦ ’ਚ ਮੀਟਿੰਗ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬੁਲਾ ਲਈ ਗਈ, ਜਿਸ ਕਾਰਨ ਹਸਪਤਾਲ ਆਉਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News