ਸਬਜੀਆਂ ''ਤੇ ਦਿਖਿਆ ''ਕਰਫ਼ਿਊ'' ਦਾ ਅਸਰ

Sunday, Aug 27, 2017 - 02:24 PM (IST)

ਪਟਿਆਲਾ (ਬਖਸ਼ੀ) : ਪੰਜਾਬ ਦੇ ਕੁਝ ਹਿੱਸਿਆਂ 'ਚ ਲੱਗੇ ਕਰਫ਼ਿਊ ਦਾ ਅਸਰ ਸਬਜੀਆਂ 'ਤੇ ਵੇਖਣ ਨੂੰ ਮਿਲਿਆ। ਕਰਫਿਊ ਕਾਰਨ ਸਬਜੀਆਂ ਦੇ ਭਾਅ ਅਸਮਾਨ ਛੂਹਣ ਲੱਗ ਪਏ ਹਨ। ਸ਼ਾਹੀ ਸ਼ਹਿਰ ਪਟਿਆਲਾ 'ਚ ਪ੍ਰਸ਼ਾਸਨ ਵੱਲੋਂ ਕਰਫ਼ਿਊ 'ਚ ਦਿੱਤੀ ਗਈ 3 ਘੰਟੇ ਦੀ ਢਿੱਲ ਤੋਂ ਬਾਅਦ ਆਮ ਜਨਤਾ ਖਰੀਦਦਾਰੀ ਕਰਨ ਲਈ ਸੜਕਾਂ 'ਤੇ ਉਤਰੀ। ਲੋਕਾਂ ਦੀ ਮੰਨੀਏ ਤਾਂ ਕਰਫਿਊ ਕਾਰਨ ਸਬਜੀਆਂ ਦੇ ਭਾਅ ਦੁੱਗਣੇ ਹੋ ਗਏ ਹਨ। ਟਮਾਟਰ ਪਹਿਲਾਂ ਜਿਥੇ 50 ਤੋਂ 70 ਰੁਪਏ ਕਿਲੋ ਸੀ ਹੁਣ 130 ਤੋਂ 150 ਰੁਪਏ ਕਿਲੋ ਜਾ ਪਹੁੰਚਿਆ ਹੈ, ਇਹੀ ਨਹੀਂ ਪਿਆਜ਼, ਲਸਣ, ਹਰ ਚੀਜ਼ ਦੇ ਭਾਅ ਵਧੇ ਹੋਏ ਹਨ।
ਰਾਮ ਰਹੀਮ 'ਤੇ ਆਏ ਫੈਸਲੇ ਤੋਂ ਬਾਅਦ ਖਰਾਬ ਹੋਏ ਹਾਲਾਤ ਨੂੰ ਦੇਖਦਿਆਂ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਕੁਝ ਸ਼ਹਿਰਾਂ 'ਚ ਕਰਫ਼ਿਊ ਲਗਾ ਦਿੱਤਾ ਗਿਆ ਸੀ, ਬੇਸ਼ੱਕ ਇਹ ਕਰਫ਼ਿਊ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਲਗਾਇਆ ਗਿਆ ਹੈ ਪਰ ਕੁਝ ਲੋਕ ਇਸਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ, ਜਿਸ ਨਾਲ ਆਮ ਨਾਗਰਿਕ ਨੂੰ ਪਰੇਸ਼ਾਨੀ ਹੋ ਰਹੀ ਹੈ।


Related News