ਜੀਜੇ ਨਾਲ ਮਿਲ ਕੇ ਪਤਨੀ ਨੂੰ ਕੁੱਟਿਆ

Wednesday, Mar 14, 2018 - 05:54 AM (IST)

ਖੰਨਾ(ਸੁਨੀਲ)-ਸਥਾਨਕ ਸਮਰਾਲਾ ਰੋਡ 'ਤੇ ਮਾਡਲ ਟਾਊਨ 'ਚ ਰਹਿਣ ਵਾਲੀ ਇਕ ਮਹਿਲਾ ਨੇ ਆਪਣੇ ਪਤੀ 'ਤੇ ਜੀਜਾ ਨਾਲ ਮਿਲ ਕੇ ਕੁੱਟ-ਮਾਰ ਕਰਨ ਦਾ ਦੋਸ਼ ਲਾਇਆ ਹੈ। ਸੋਨੀਆ (26) ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਖੰਨਾ ਭਰਤੀ ਕਰਵਾਇਆ ਗਿਆ।   ਡਾਕਟਰਾਂ ਨੇ ਐੱਮ. ਐੱਲ. ਆਰ. ਕੱਟ ਕੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਸੀ ਤੇ ਪੁਲਸ ਨੇ ਮਹਿਲਾ ਦੇ ਬਿਆਨ ਲਿਖਣ ਦੇ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸੋਨੀਆ ਨੇ ਦੱਸਿਆ ਕਿ ਉਹ ਪਿਛਲੇ 6 ਮਹੀਨੇ ਤੋਂ ਆਪਣੀ ਮਾਂ ਕੋਲ ਪੇਕੇ ਰਹਿੰਦੀ ਹੈ। 6 ਮਹੀਨੇ ਪਹਿਲਾਂ ਉਹ ਆਪਣੇ ਪਤੀ ਤੋਂ ਖ਼ਰਚੇ ਲਈ 4 ਹਜ਼ਾਰ ਰੁਪਏ ਲੈ ਕੇ ਆਈ ਸੀ। ਅੱਜ ਜਦੋਂ ਉਹ ਘਰ 'ਚ ਇਕੱਲੀ ਸੀ ਤਾਂ ਉਸਦਾ ਪਤੀ ਆਪਣੇ ਜੀਜੇ ਦੇ ਨਾਲ ਉਸਦੇ ਪੇਕੇ ਘਰ ਆਇਆ ਅਤੇ ਉਸ ਤੋਂ 4 ਹਜ਼ਾਰ ਰੁਪਏ ਮੰਗਣ ਲੱਗਾ। ਪੈਸੇ ਨਾ ਹੋਣ ਦੀ ਗੱਲ ਕਹਿਣ 'ਤੇ ਉਸਦੇ ਪਤੀ ਨੇ ਆਪਣੇ ਜੀਜੇ ਨਾਲ ਮਿਲ ਕੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਕਿਸੇ ਲੋਹੇ ਦੀ ਚੀਜ਼ ਨਾਲ ਵਾਰ ਕਰਦੇ ਹੋਏ ਉਸਨੂੰ ਜ਼ਖ਼ਮੀ ਕਰ ਦਿੱਤਾ। ਜੀਜੇ ਤੇ ਪਤੀ ਨੇ ਦੋਸ਼ਾਂ ਨੂੰ ਦੱਸਿਆ ਬੇ-ਬੁਨਿਆਦ :  ਦੂਜੇ ਪਾਸੇ ਸੋਨੀਆ ਦੇ ਪਤੀ ਅਤੇ ਜੀਜੇ ਨੇ ਉਸਦੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇ-ਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਪੇਕੇ ਘਰ ਬੁਲਾਇਆ ਗਿਆ ਅਤੇ ਫਿਰ ਉਨ੍ਹਾਂ 'ਤੇ ਕੁੱਟ-ਮਾਰ ਦਾ ਦੋਸ਼ ਲਗਾ ਕੇ ਫਸਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। 


Related News