ਫੈਕਟਰੀ ''ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ
Friday, Aug 08, 2025 - 02:01 PM (IST)

ਡੇਰਾਬੱਸੀ (ਅਨਿਲ ਸ਼ਰਮਾ) : ਇਥੋਂ ਦੇ ਹਰੀਪੁਰ ਹਿੰਦੂਆ ਤੇ ਨਿੰਬੂਆ ਰੋਡ 'ਤੇ ਸਥਿਤ ਨੀਲਕੰਠ ਨਾਂ ਦੀ ਇਕ ਫੈਕਟਰੀ 'ਚ ਬੀਤੀ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਵਿੱਚ ਫੈਕਟਰੀ ਦੀ ਮਸ਼ੀਨਰੀ ਅਤੇ ਕੱਚੇ ਅਤੇ ਤਿਆਰ ਮਾਲ ਨੂੰ ਮਿਲਾ ਕੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੀ ਪੰਜ ਗੱਡੀਆਂ ਨੇ ਕਰੀਬ ਤਿੰਨ ਘੰਟੇ ਵਿੱਚ ਅੱਗ 'ਤੇ ਕਾਬੂ ਪਾਇਆ ਗਿਆ। ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਜਾਣਕਾਰੀ ਅਨੁਸਾਰ ਉਕਤ ਫੈਕਟਰੀ ਵਿੱਚ ਫਰੂਟ ਅਤੇ ਅੰਡੇ ਦੀਆਂ ਟਰੇਆਂ ਬਣਦੀਆਂ ਹਨ।
ਬੀਤੀ ਸ਼ਾਮ ਫੈਕਟਰੀ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਕੱਚੇ ਮਾਲ ਤੋਂ ਸ਼ੁਰੂ ਹੋਈ ਇਸ ਅੱਗ ਨੇ ਹੌਲੀ-ਹੌਲੀ ਸਾਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੌਰਾਨ ਫੈਕਟਰੀ ਦੀ ਮੁੱਖ ਮਸ਼ੀਨਰੀ ਜਿਸਦੀ ਕੀਮਤ ਕਰੋੜਾਂ ਰੁਪਏ ਵਿੱਚ ਸੀ ਅਤੇ ਤਿਆਰ ਅਤੇ ਕੱਚੇ ਮਾਲ ਦਾ ਕਾਫੀ ਨੁਕਸਾਨ ਹੋਇਆ। ਅੱਗ ਲਗਣ ਤੋਂ ਤੁਰੰਤ ਬਾਅਦ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਡੇਰਾ ਬਿਸ਼ਨ ਦਿੱਤੀ ਫਾਇਰ ਅਫ਼ਸਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਫਾਇਰ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਰੀਬ 5.30 ਵਜੇ ਅੱਗ 'ਤੇ ਕਾਬੂ ਪਾਇਆ।
ਫਾਇਰ ਅਫਸਰ ਬਲਜੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਉਨ੍ਹਾਂ ਨੇ ਕਿਹਾ ਅਸਲ ਸੱਚਾਈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ।