ਵਕੀਲ ''ਤੇ ਕਿਰਪਾਨ ਨਾਲ ਹਮਲਾ! ਬਚਾਉਣ ਗਈ ਪਤਨੀ ਤੇ ਮਾਂ ਨੂੰ ਵੀ ਨਹੀਂ ਬਖ਼ਸ਼ਿਆ

Tuesday, Aug 12, 2025 - 12:53 PM (IST)

ਵਕੀਲ ''ਤੇ ਕਿਰਪਾਨ ਨਾਲ ਹਮਲਾ! ਬਚਾਉਣ ਗਈ ਪਤਨੀ ਤੇ ਮਾਂ ਨੂੰ ਵੀ ਨਹੀਂ ਬਖ਼ਸ਼ਿਆ

ਸਮਰਾਲਾ (ਵਿਪਨ): ਸਮਰਾਲਾ ਦੀ ਇਕ ਕਾਲੋਨੀ  ਵਿਚ ਰਹਿੰਦੇ ਵਿਅਕਤੀ ਵੱਲੋਂ ਗੁਆਂਢ 'ਚ ਰਹਿੰਦੇ ਐਡਵੋਕੇਟ ਤੇ ਕਿਰਪਾਨ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਐਡਵੋਕੇਟ ਨੂੰ ਬਚਾਉਣ ਆਈ ਉਸ ਦੀ ਪਤਨੀ ਤੇ ਮਾਂ 'ਤੇ ਵੀ ਮੁਲਜ਼ਮ ਵੱਲੋਂ ਕਿਰਪਾਨ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਐਡਵੋਕੇਟ ਤੇ ਉਸ ਪਤਨੀ ਤੇ ਮਾਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 14 ਅਗਸਤ ਲਈ ਵੱਡਾ ਐਲਾਨ! ਪੜ੍ਹੋ ਪੂਰੀ ਖ਼ਬਰ

ਪੀੜਤ ਐਡਵੋਕੇਟ ਕੁਲਤਾਰ ਸਿੰਘ ਨੇ ਦੱਸਿਆ ਕਿ ਉਹ ਪ੍ਰੈਕਟਿਸ ਕਰਨ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਸ ਦੇ ਗੁਆਂਢੀ ਬਿੱਲੂ ਨੇ ਉਸ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਚਣ ਲਈ ਮੋਟਰਸਾਈਕਲ ਸੁੱਟ ਭੱਜਦਾ ਹੈ ਤਾਂ ਪਿੱਛੇ ਤੋਂ ਉਸ ਦਾ ਗੁਆਂਢੀ ਕਿਰਪਾਨ ਲੈ ਉਸ ਨੂੰ ਧਰਤੀ ਤੇ ਸੁੱਟ ਕਿਰਪਾਨਾਂ ਨਾਲ ਹਮਲਾ ਕਰ ਲੱਗ ਜਾਂਦਾ ਹੈ । ਹਮਲੇ ਤੋਂ ਬਚਾਉਣ ਲਈ ਮੇਰੀ ਮਾਂ ਸ਼ਰਨਜੀਤ ਕੌਰ ਤੇ ਪਤਨੀ ਮਨਪ੍ਰੀਤ ਕੌਰ ਆਉਂਦੇ ਹਨ ਤਾਂ ਉਕਤ ਵਿਅਕਤੀ ਉਨ੍ਹਾਂ ਉੱਪਰ ਵੀ ਕਿਰਪਾਨ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੰਦਾ ਹੈ, ਜਿਸ ਕਾਰਨ ਮੇਰੇ ਸਿਰ 'ਤੇ ਦੋ ਟਾਂਕੇ ਲਗਦੇ ਹਨ ਤੇ ਹੱਥ, ਬਾਂਹ 'ਤੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮੇਰੀ ਮਾਤਾ ਦੇ ਕੰਨ ਦੇ ਕੋਲ ਡੂੰਗੀ ਸੱਟ ਲੱਗੀ ਹੈ ਤੇ 9 ਟਾਂਕੇ ਲੱਗੇ ਹਨ ਤੇ ਪਤਨੀ ਦੀ ਬਾਂਹ ਟੁੱਟ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਪਿਓ ਨੇ ਗਲ਼ ਘੁੱਟ ਕੇ ਮਾਰ'ਤੀ ਧੀ! ਹੋਸ਼ ਉਡਾ ਦੇਵੇਗੀ ਵਜ੍ਹਾ

ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਕੁਝ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਉੱਚੀ-ਉੱਚੀ ਸਾਨੂੰ ਗਾਲ੍ਹਾਂ ਕੱਢਦਾ ਰਿਹਾ ਹੈ ਤੇ ਮੁਲਜਮ ਨਸ਼ੇ ਕਰਨ ਦਾ ਆਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਕੀਲ ਲੋਕਾਂ ਨੂੰ ਇਨਸਾਫ ਦਵਾਉਂਦੇ ਹਨ ਪਰ ਵਕੀਲਾਂ ਦੇ ਉੱਪਰ ਹੀ ਨਸ਼ੇੜੀ ਹਮਲਾ ਕਰਨ ਲੱਗ ਜਾਣ ਤਾਂ ਸਮਾਜ ਦਾ ਕੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਰਾ ਮਹੱਲਾ ਮੁਲਜ਼ਮ ਤੋਂ ਦੁਖੀ ਹੈ ਤੇ ਇਹ ਕਿਸੇ ਹੋਰ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਤੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਮੁਲਜ਼ਮ ਉੱਪਰ ਸਖਤ ਤੋਂ ਸਖ਼ਤ ਕਾਰਵਾਈ ਹੋਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News