ਪੰਜਾਬ ''ਚ ਵੱਡੀ ਵਾਰਦਾਤ! ਘਰ ''ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

Sunday, Aug 10, 2025 - 10:57 AM (IST)

ਪੰਜਾਬ ''ਚ ਵੱਡੀ ਵਾਰਦਾਤ! ਘਰ ''ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

ਮਾਲੇਰਕੋਟਲਾ (ਸ਼ਹਾਬੂਦੀਨ)- ਲੰਘੀ ਰਾਤ ਡਰੇਨ ਨਾਲੇ ਦੀ ਪੱਟੜੀ ਨੇੜੇ ਸਥਿਤ ਇਕ ਘਰ ’ਚ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਾ ਮੋਬਾਈਲ, ਪੈਸੇ ਤੇ ਕੁਝ ਹੋਰ ਕੀਮਤੀ ਸਾਮਾਨ ਗਾਇਬ ਸੀ। ਮ੍ਰਿਤਕ ਬਜ਼ੁਰਗ ਮੁਹੰਮਦ ਅਕਬਰ ਡਿਪੂ ਵਾਲੇ (70) ਦੇ ਉਕਤ ਘਰ ’ਚ ਇਕੱਲਿਆਂ ਰਹਿੰਦੇ ਹੋਣ ਤੋਂ ਇਲਾਵਾ ਗੁਆਂਢ ’ਚ ਨੇੜੇ ਕੋਈ ਹੋਰ ਘਰ ਵੀ ਨਾ ਹੋਣ ਕਾਰਨ ਕਾਤਲ ਹਮਲਾਵਰਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਮੌਕੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ।

ਉੱਧਰ, ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮਾਲੇਰਕੋਟਲਾ ਦੇ ਐੱਸ.ਪੀ. (ਡੀ) ਸੱਤਪਾਲ ਸ਼ਰਮਾ, ਡੀ. ਐੱਸ. ਪੀ. ਅਮਰਗੜ੍ਹ ਦਵਿੰਦਰ ਸਿੰਘ ਸੰਧੂ ਸਮੇਤ ਥਾਣਾ ਅਮਰਗੜ੍ਹ ਅਤੇ ਸੀ.ਆਈ.ਏ. ਮਾਹੋਰਾਣਾ ਦੀਆਂ ਪੁਲਸ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਵਾਰਿਸਾਂ ਸਮੇਤ ਇਕੱਤਰ ਹੋਏ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਮੌਕੇ ’ਤੇ ਪੁੱਜੀ ਫੌਰੈਂਸਿਕ ਟੀਮ ਦੇ ਡਾਕਟਰਾਂ ਨੇ ਘਟਨਾ ਸਥਾਨ ’ਤੇ ਡੁੱਲੇ ਹੋਏ ਖੂਨ ਦੇ ਸੈਂਪਲ ਇਕੱਠੇ ਕੀਤੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਪਵੇਗਾ 10,00,00,00,000 ਰੁਪਏ ਦਾ ਘਾਟਾ! ਜਾ ਸਕਦੀਆਂ ਨੇ ਹਜ਼ਾਰਾਂ ਨੌਕਰੀਆਂ

ਮ੍ਰਿਤਕ ਦੇ ਪੁੱਤਰ ਮੁਹੰਮਦ ਸਲੀਮ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਨੇੜੇ ਹੀ ਇਕ ਹੋਰ ਮੁਹੱਲੇ ’ਚ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ, ਜਦਕਿ ਉਨ੍ਹਾਂ ਦੇ ਪਿਤਾ ਰਾਸ਼ਨ ਡਿਪੂ ਦਾ ਕੰਮ ਘੱਟ ਜਾਣ ਕਾਰਨ ਡਿਪੂ ਦਾ ਕੰਮ ਛੱਡ ਕੇ ਅੱਜ-ਕੱਲ ਈ-ਰਿਕਸ਼ਾ ਚਲਾਉਂਦੇ ਸਨ ਅਤੇ ਸਾਰਾ ਦਿਨ ਈ-ਰਿਕਸ਼ਾ ਚਲਾ ਕੇ ਰਾਤ ਨੂੰ ਘਟਨਾ ਸਥਾਨ ਵਾਲੇ ਇਸ ਘਰ ’ਚ ਆ ਕੇ ਇਕੱਲੇ ਹੀ ਸੌਂ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸੜਕ ਵਾਲੇ ਪਾਸੇ ਖੁੱਲ੍ਹਦੇ ਕਮਰੇ ਦੇ ਗੇਟ ਅੱਗੇ ਆਪਣਾ ਈ-ਰਿਕਸ਼ਾ ਖੜ੍ਹਾਉਣ ਕਾਰਨ ਉਨ੍ਹਾਂ ਦੇ ਪਿਤਾ ਕਮਰੇ ਦਾ ਗੇਟ ਖੁੱਲ੍ਹਾ ਹੀ ਰੱਖਦੇ ਸੀ। ਸਾਨੂੰ ਘਟਨਾ ਬਾਰੇ ਅੱਜ ਸਵੇਰੇ 7 ਵਜੇ ਦੇ ਕਰੀਬ ਉਦੋਂ ਪਤਾ ਲੱਗਾ ਜਦੋਂ ਸਾਡੇ ਪਰਿਵਾਰ ਦੀ ਬੱਚੀ ਆਪਣੇ ਦਾਦਾ ਨੂੰ ਮਿਲਣ ਲਈ ਸਵੇਰੇ ਇਥੇ ਆਈ ਸੀ, ਜਿਸ ਨੇ ਘਟਨਾ ਬਾਰੇ ਸਾਨੂੰ ਜਾਣਕਾਰੀ ਦਿੱਤੀ।

ਮ੍ਰਿਤਕ ਦੇ ਵਾਰਿਸਾਂ ਵੱਲੋਂ ਭਾਵੇਂ ਕਤਲ ਲੰਘੀ ਦੇਰ ਰਾਤ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਪਰ ਖੂਨ ਨਾਲ ਲੱਥ-ਪੱਥ ਲਾਸ਼ ਦੇ ਚਿਹਰੇ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਤਲ ਲੰਘੀ ਕੱਲ ਦਿਨ ’ਚ ਜਾਂ ਉਸ ਤੋਂ ਵੀ ਪਹਿਲਾਂ ਦਾ ਹੋਇਆ ਹੈ, ਕਿਉਂਕਿ ਮ੍ਰਿਤਕ ਦਾ ਚਿਹਰਾ ਕਾਫੀ ਹੱਦ ਤੱਕ ਕਾਲਾ ਪੈ ਚੁੱਕਿਆ ਹੈ। ਉੱਧਰ, ਪੁਲਸ ਵੀ ਮ੍ਰਿਤਕ ਦੀ ਹਾਲਤ ਨੂੰ ਦੇਖ ਕੇ ਭਾਵੇਂ ਕਤਲ ਕਾਫੀ ਸਮਾਂ ਪਹਿਲਾਂ ਹੋਣ ਦਾ ਸ਼ੱਕ ਪ੍ਰਗਟਾ ਰਹੀ ਹੈ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਪੁਲਸ ਕੁਝ ਵੀ ਸਪੱਸ਼ਟ ਤੌਰ ’ਤੇ ਕਹਿਣ ਲਈ ਤਿਆਰ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News