ਗਲਤ ਆਈ. ਡੀ. ਬਣਾ ਕੇ ਫੋਟੋ ਅਪਲੋਡ ਕਰਨ ਦੇ ਦੋਸ਼ ''ਚ 2 ਨਾਮਜ਼ਦ

Thursday, Mar 08, 2018 - 01:00 AM (IST)

ਫ਼ਿਰੋਜ਼ਪੁਰ(ਕੁਮਾਰ, ਮਲਹੋਤਰਾ)-ਗਲਤ ਆਈ. ਡੀ. ਬਣਾ ਕੇ ਲੜਕੀ ਦੀਆਂ ਫੋਟੋਆਂ ਅਪਲੋਡ ਕਰਨ ਅਤੇ ਹੋਰ ਲੜਕੀਆਂ ਨਾਲ ਚੈਟਿੰਗ ਕਰਨ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ 2 ਵਿਅਕਤੀਆਂ  ਖਿਲਾਫ ਇਨਫਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਦੱਈਆ ਮਨਰੂਪ ਕੌਰ ਪੁੱਤਰੀ ਰੁਪਿੰਦਰਜੀਤ ਸਿੰਘ ਵਾਸੀ ਜੌਹਲ ਨਗਰ ਜੀਰਾ ਨੇ ਦੋਸ਼ ਲਾਇਆ ਕਿ ਨੰਦ ਕਿਸ਼ੋਰ ਅਤੇ ਅਮਿਤ ਕੁਮਾਰ ਨਾਮੀ ਵਿਅਕਤੀਆਂ ਨੇ ਉਸਦੇ ਨਾਮ ਦੀ ਜਾਅਲੀ ਆਈ. ਡੀ. ਬਣਾ ਕੇ ਉਸਦੀਆਂ ਫੋਟੋਆਂ ਅਪਲੋਡ ਕੀਤੀਆਂ ਤੇ ਹੋਰ ਲੜਕੀਆਂ ਨਾਲ ਚੈਟਿੰਗ ਕੀਤੀ।


Related News