ਪੀਰ ਕਾ ਸ਼ੇਖ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ''ਚੋਂ ਮਿੱਡ-ਡੇ ਮੀਲ ਵਾਸਤੇ ਪਿਆ ਅਨਾਜ ਚੋਰੀ

Friday, Jan 26, 2018 - 12:24 AM (IST)

ਪੀਰ ਕਾ ਸ਼ੇਖ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ''ਚੋਂ ਮਿੱਡ-ਡੇ ਮੀਲ ਵਾਸਤੇ ਪਿਆ ਅਨਾਜ ਚੋਰੀ

ਮਮਦੋਟ(ਸੰਜੀਵ, ਧਵਨ)-ਪੀਰ ਕਾ ਸ਼ੇਖ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚੋਂ ਮਿੱਡ-ਡੇ ਮੀਲ ਵਾਸਤੇ ਪਿਆ ਅਨਾਜ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕਾ ਮੈਡਮ ਪ੍ਰਭਜੋਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਡਿਊਟੀ 'ਤੇ ਆ ਕੇ ਦੇਖਿਆ ਤਾਂ ਸਕੂਲ ਦੇ ਕਮਰੇ 'ਚ ਬੱਚਿਆਂ ਲਈ ਪਈ ਮਿੱਡ-ਡੇ ਮੀਲ ਵਾਸਤੇ ਦੋ ਕੁਇੰਟਲ ਕਣਕ ਅਤੇ ਚਾਵਲ ਚੋਰੀ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਅਣਪਛਾਤੇ ਚੋਰ ਕਮਰੇ ਅਤੇ ਰਸੋਈ ਦੇ ਤਾਲੇ ਤੋੜ ਕੇ ਅਨਾਜ ਤੋਂ ਇਲਾਵਾ ਅਲਮਾਰੀ 'ਚ ਪਿਆ ਮਿਊਜ਼ੀਕਲ ਸਿਸਟਮ ਅਤੇ ਦਾਣਿਆਂ ਵਾਲਾ ਡਰੰਮ ਵੀ ਚੋਰੀ ਕਰ ਕੇ ਲੈ ਗਏ। ਪਿੰਡ ਦੇ ਮੋਹਤਬਰਾਂ ਅਤੇ ਪੰਚਾਇਤ ਵੱਲੋਂ ਥਾਣਾ ਮਮਦੋਟ ਦੀ ਪੁਲਸ ਅਤੇ ਸਬੰਧਤ ਬੀ. ਪੀ. ਈ. ਓ. ਦਫਤਰ ਨੂੰ ਲਿਖਤੀ ਰੂਪ 'ਚ ਸੂਚਿਤ ਕਰ ਦਿੱਤਾ ਗਿਆ ਹੈ। 


Related News