ਚੋਰਾਂ ਨੇ ਹੌਜ਼ਰੀ ਤੋਂ ਲੱਖਾਂ ਦਾ ਮਾਲ ਕੀਤਾ ਚੋਰੀ

Saturday, Jan 13, 2018 - 04:54 AM (IST)

ਲੁਧਿਆਣਾ(ਮਹੇਸ਼)-ਜੋਧੇਵਾਲ ਦੇ ਸੰਨਿਆਸ ਨਗਰ ਇਲਾਕੇ 'ਚ ਚੋਰ ਇਕ ਹੌਜ਼ਰੀ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਮਾਲ ਚੋਰੀ ਕਰ ਕੇ ਲੈ ਗਿਆ। ਇਲਾਕਾ ਪੁਲਸ ਨੇ ਹੌਜ਼ਰੀ ਸੰਚਾਲਕ ਸਿਮਰਨਜੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ। ਸੈਕਟਰ 39 ਦੇ ਸਿਮਰਨਜੀਤ ਨੇ ਦੱਸਿਆ ਕਿ ਚੋਰੀ ਦੀ ਇਹ ਘਟਨਾ 6 ਅਤੇ 8 ਜਨਵਰੀ ਦਰਮਿਆਨ ਹੋਈ ਹੈ। ਚੋਰ ਹੌਜ਼ਰੀ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਕੀਮਤ 'ਤੇ ਬੱਚਿਆਂ ਦੇ ਸੂਟ ਜੋ ਕਿ ਤਿਆਰ ਕਰ ਕੇ ਪੈਕ ਕੀਤੇ ਹੋਏ ਸਨ, ਤੋਂ ਇਲਾਵਾ ਐੱਲ. ਈ. ਡੀ., ਸੀ. ਸੀ. ਟੀ. ਵੀ. ਨਾਲ ਅਟੈਚ ਡੀ. ਵੀ. ਆਰ., ਯੂ. ਪੀ. ਐੱਸ. ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਇਕ ਹੋਰ ਕੇਸ ਵਿਚ ਜੋਧੇਵਾਲ ਪੁਲਸ ਨੇ ਨਿਊ ਸ਼ਕਤੀ ਨਗਰ ਇਲਾਕੇ 'ਚ ਸਥਿਤ ਇਕ ਹੌਜ਼ਰੀ ਦੇ ਸੰਚਾਲਕ ਚਇਨ ਸਿੰਗਲਾ ਦੀ ਸ਼ਿਕਾਇਤ 'ਤੇ ਸਿਟੀ ਸਟਾਰ ਕਾਲੋਨੀ ਦੇ ਸੁਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਚੋਰੀਸ਼ੁਦਾ 15 ਕਿਲੋ ਧਾਗਾ ਬਰਾਮਦ ਕੀਤਾ। ਸਿੰਗਲਾ ਨੇ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ, ਜਦੋਂ ਧਾਗੇ ਦੇ ਬੋਰਿਆਂ ਦੀ ਗਿਣਤੀ ਕੀਤੀ ਗਈ ਤਾਂ ਉਨ੍ਹਾਂ ਵਿਚੋਂ ਇਕ ਬੋਰਾ ਘੱਟ ਸੀ, ਜਦੋਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ ਤਾਂ ਦੋਸ਼ੀ ਦੀ ਇਹ ਕਰਤੂਤ ਉਸ ਵਿਚ ਕੈਦ ਸੀ। ਉਨ੍ਹਾਂ ਦੱਸਿਆ ਕਿ ਘਟਨਾ ਪਿਛਲੇ ਸਾਲ 30 ਦਸੰਬਰ ਦੀ ਹੈ, ਜਿਸ 'ਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।


Related News