ਟ੍ਰਾਂਸਫਾਰਮਰ ''ਚੋਂ ਤਾਂਬਾ ਚੋਰੀ ਕਰਨ ਦੇ ਮਾਮਲੇ ''ਚ ਪਰਚਾ ਦਰਜ

Wednesday, Oct 25, 2017 - 02:04 AM (IST)

ਟ੍ਰਾਂਸਫਾਰਮਰ ''ਚੋਂ ਤਾਂਬਾ ਚੋਰੀ ਕਰਨ ਦੇ ਮਾਮਲੇ ''ਚ ਪਰਚਾ ਦਰਜ

ਰੂਪਨਗਰ(ਵਿਜੇ)-ਸਦਰ ਪੁਲਸ ਰੂਪਨਗਰ ਨੇ ਟ੍ਰਾਂਸਫਾਰਮਰ ਦਾ ਤਾਂਬਾ ਚੋਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸੁਰਜੀਤ ਸਿੰਘ ਪੁੱਤਰ ਮੇਵਾ ਸਿੰਘ ਨਿਵਾਸੀ ਪੰਜੋਲੀ ਨੇ ਦੱਸਿਆ ਕਿ ਉਹ ਖੇਤਾਂ 'ਚ ਜਦੋਂ ਆਪਣੀ ਫਸਲ ਦੇਖਣ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਮੋਟਰ 'ਤੇ ਲੱਗਿਆ ਟ੍ਰਾਂਸਫਾਰਮਰ ਥੱਲੇ ਡਿੱਗਿਆ ਹੋਇਆ ਹੈ ਤੇ ਹੋਰ ਸਾਮਾਨ ਖਿੱਲਰਿਆ ਹੋਇਆ ਹੈ। ਜਦੋਂ ਕਿ ਟ੍ਰਾਂਸਫਾਰਮਰ 'ਚੋਂ ਤਾਂਬਾ ਚੋਰੀ ਕੀਤਾ ਜਾ ਚੁੱਕਾ ਸੀ ਜਿਸ ਦੀ ਲਾਗਤ ਕਰੀਬ 6000 ਰੁਪਏ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News