ਆਰਮੀ ਦੇ ਜਵਾਨ ਦੀ ਕੁੱਟਮਾਰ ਕਰਨ ਤੇ ਵਰਦੀ ਫਾੜਨ ਦੇ ਦੋਸ਼ ''ਚ ਇਕ ਨਾਮਜ਼ਦ ਤੇ 7-8 ਅਣਪਛਾਤਿਆਂ ਖਿਲਾਫ ਮਾਮਲਾ ਦਰਜ

Thursday, Sep 21, 2017 - 12:22 AM (IST)

ਫਿਰੋਜ਼ਪੁਰ(ਕੁਮਾਰ)—ਕਥਿਤ ਰੂਪ ਵਿਚ ਆਰਮੀ ਦੇ ਜਵਾਨ ਦਾ ਰਸਤਾ ਰੋਕ ਕੇ ਕੁੱਟਮਾਰ ਕਰਨ, ਸੱਟਾਂ ਮਾਰਨ ਤੇ ਉਸਦੀ ਵਰਦੀ ਫਾੜਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਇਕ ਨਾਮਜ਼ਦ ਤੇ 7-8 ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦੱਈ ਸੁਰਿੰਦਰ ਸਿੰਘ ਨੰਬਰ 19000111-ਐੱਚ ਯੂਨਿਟ ਸਿੱਖ 11 ਰੈਜੀਮੈਂਟ ਕੈਂਟ ਫਿਰੋਜ਼ਪੁਰ ਨੇ ਦੋਸ਼ ਲਾਇਆ ਕਿ ਉਹ ਆਪਣੇ ਰਿਹਾਇਸ਼ੀ ਕੁਆਰਟਰ ਤੋਂ ਡਿਊਟੀ ਲਈ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਮਿਲਟਰੀ ਡੇਅਰੀ ਫਾਰਮ ਦੇ ਕੋਲ ਕਥਿਤ ਰੂਪ ਵਿਚ ਬਿੱਲਾ ਅਤੇ ਉਸਦੇ 7-8 ਅਣਪਛਾਤੇ ਸਾਥੀਆਂ ਨੇ ਰਸਤਾ ਰੋਕ ਕੇ ਉਸਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਜਦ ਉਸਨੇ ਖੁਦ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਵਰਦੀ ਫਾੜ ਦਿੱਤੀ ਗਈ ਤੇ ਉਕਤ ਵਿਅਕਤੀ ਮੌਕਾ 'ਤੇ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਪੁਲਸ ਵੱਲੋਂ ਮੋਟਰਸਾਈਕਲ ਬਰਾਮਦ ਕਰ ਕੇ ਨਾਮਜ਼ਦ ਲੋਕਾਂ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News