ਸੱਜ-ਵਿਆਹੇ ਜੋੜੇ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਵਾਪਰ ਗਈ ਅਣਹੋਣੀ
Tuesday, Oct 29, 2024 - 12:57 PM (IST)
ਲੁਧਿਆਣਾ (ਖੁਰਾਣਾ)- ਬੀਤੀ 25 ਅਕਤੂਬਰ ਨੂੰ ਚੰਡੀਗੜ੍ਹ ਰੋਡ ਸਥਿਤ ਮੋਤੀ ਨਗਰ ਇਲਾਕੇ ਦੀ ਭਗਤ ਸਿੰਘ ਕਾਲੋਨੀ ’ਚ ਦੇਸੀ ਗੈਸ ਸਿਲੰਡਰ ਬਲਾਸਟ ਹਾਦਸੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਔਰਤ ਕ੍ਰਿਤੀ ਦੀ ਚੰਡੀਗੜ੍ਹ ਸਥਿਤ ਪੀ. ਜੀ. ਆਈ. ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮੀਡੀਆ ਨੂੰ ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੋਤੀ ਨਗਰ ਦੇ ਐੱਸ. ਐੱਚ. ਓ. ਇੰਸਪੈਕਟਰ ਵਰਿੰਦਰ ਉੱਪਲ ਨੇ ਦੱਸਿਆ ਕਿ ਜ਼ਿੰਦਗੀ ਅਤੇ ਮੌਤ ਦਰਮਿਆਨ ਦੀ ਜੰਗ ਲੜ ਰਹੀ ਪੀੜਤ ਔਰਤ ਕ੍ਰਿਤੀ ਦੀ ਦੇਰ ਸ਼ਾਮ ਨੂੰ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ
ਉਨ੍ਹਾਂ ਦੱਸਿਆ ਕਿ ਪੁਲਸ ਟੀਮ ਵੱਲੋਂ ਭਗਤ ਸਿੰਘ ਕਾਲੋਨੀ ’ਚ ਜਿੱਥੇ ਮ੍ਰਿਤਕ ਮਹਿਲਾ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ, ਵਿਖੇ ਪੁੱਜ ਕੇ ਹਾਦਸੇ ਦੇ ਸਾਰੇ ਤੱਥਾਂ ਦੀ ਜ਼ਮੀਨੀ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਫਾਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ 172 ਤਹਿਤ ਕਾਰਵਾਈ ਕਰ ਕੇ ਮੌਕੇ ’ਤੇ ਮੌਜੂਦ ਉਸ ਦੇ ਪਤੀ ਮੋਹਨ ਅਤੇ ਹੋਰ ਚਸ਼ਮਦੀਦ ਗਵਾਹਾਂ ਦੇ ਬਿਆਨ ਕਮਲਬੱਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮੁੱਢਲੀ ਜਾਂਚ ’ਚ ਹਾਦਸਾ ਅੱਗ ਲੱਗਣ ਕਾਰਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚ ਗਏ ਭਾਂਬੜ
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਬੀਤੀ 25 ਅਕਤੂਬਰ ਦੀ ਦੇਰ ਰਾਤ ਨੂੰ ਮੋਤੀ ਨਗਰ ਇਲਾਕੇ ’ਚ ਕਿਰਾਏ ਦੇ ਵਿਹੜੇ ’ਚ ਰਹਿਣ ਵਾਲੇ ਨਵਾਂ ਵਿਆਹਿਆ ਜੋੜਾ 5 ਕਿਲੋ ਵਾਲੇ ਦੇਸੀ ਗੈਸ ਸਿਲੰਡਰ ’ਚ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਝੁਲਸ ਗਏ ਸਨ, ਜਿਸ ’ਚ ਮ੍ਰਿਤਕ ਔਰਤ ਕ੍ਰਿਤੀ ਕਰੀਬ 90 ਫੀਸਦੀ ਤੱਕ ਝੁਲਸ ਗਈ ਸੀ। ਉਸ ਦਾ ਇਲਾਜ ਪੀ. ਜੀ. ਆਈ. ਹਸਪਤਾਲ ’ਚ ਚੱਲ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8