ਕਾਟਨ ਫੈਕਟਰੀ ਦੇ ਮਾਲਕ ਨੇ ਬੈਂਕ ਨਾਲ ਕੀਤੀ 15 ਕਰੋੜ ਦੀ ਧੋਖਾਧੜੀ, ਮੁਕੱਦਮਾ ਦਰਜ

Thursday, Apr 19, 2018 - 06:04 PM (IST)

ਕਾਟਨ ਫੈਕਟਰੀ ਦੇ ਮਾਲਕ ਨੇ ਬੈਂਕ ਨਾਲ ਕੀਤੀ 15 ਕਰੋੜ ਦੀ ਧੋਖਾਧੜੀ, ਮੁਕੱਦਮਾ ਦਰਜ

ਬੁਢਲਾਡਾ (ਬਾਂਸਲ) : ਸ਼ਹਿਰ ਦੇ ਇਕ ਰੂੰ ਵਪਾਰੀ ਵੱਲੋਂ ਸਟੇਟ ਬੈਂਕ ਆਫ ਇੰਡੀਆ ਨਾਲ ਕੈਸ਼ ਕਰੈਡਿਟ ਲਿਮਟ ਅਤੇ ਟਰਮ ਲੋਨ 'ਚ ਲਗਭਗ 15 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਬੁਢਲਾਡਾ ਨੂੰ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਬੁਢਲਾਡਾ ਰਜਨੀਸ਼ ਚਾਵਲਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਸ਼ਹਿਰ ਦੀ ਦੀਪਕ ਕਾਟਨ ਫੈਕਟਰੀ ਫੂੱਲੁਆਲਾ ਰੋਡ ਬੁਢਲਾਡਾ ਦੇ ਮਾਲਕ ਤਰਸੇਮ ਚੰਦ ਵੱਲੋਂ ਬੈਂਕ ਦੀ 14 ਕਰੋੜ ਦੀ ਕਰੈਡਿਟ ਕੈਸ਼ ਲਿਮਟ ਅਤੇ 50 ਲੱਖ ਦਾ ਟਰਮ ਲੋਨ ਹਾਸਲ ਕੀਤਾ ਹੋਇਆ ਹੈ। ਫਰਮ ਵੱਲੋਂ ਬੈਂਕ ਦੀ ਰਕਮ ਨਾਲ ਖਰੀਦੇ ਕਾਟਨ/ਨਰਮੇ ਨੂੰ ਅੱਗੇ ਵੇਚ ਦਿੱਤਾ ਅਤੇ ਵੇਚੀ ਹੋਏ ਮਾਲ ਦੀ ਰਕਮ ਬੈਂਕ ਨੂੰ ਅਦਾ ਨਹੀਂ ਕੀਤੀ। ਰਕਮ ਅਦਾ ਕੀਤੇ ਬਿਨ੍ਹਾਂ ਅਮਾਨਤ 'ਚ ਖਿਆਨਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਬੈਂਕ ਦੀ ਰਕਮ ਨਾਲ ਖਰੀਤ ਕੀਤੀ ਗਈ ਫੈਕਟਰੀ ਦੀ ਮਸ਼ੀਨਰੀ ਨੂੰ ਵੀ ਕਿਸੇ ਹੋਰ ਸ਼ਖਸ ਨੂੰ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ। ਐੱਸ.ਐੱਚ.ਓ. ਸਿਟੀ ਬਲਵਿੰਦਰ ਸਿੰਘ ਰੌਮਾਣਾ ਨੇ ਦੱਸਿਆ ਕਿ ਡੀ. ਐੱਸ. ਪੀ. ਮਾਨਸਾ ਦੀ ਜਾਂਚ ਤੋਂ ਬਾਅਦ ਪੁਲਸ ਨੇ ਦੀਪਕ ਕਾਟਨ ਫੈਕਟਰੀ ਦੇ ਮਾਲਕ ਤਰਸੇਮ ਚੰਦ ਬਾਂਸਲ ਪੁੱਤਰ ਜਗਨ ਨਾਥ ਵਾਸੀ ਸਰਸਾ ਦੇ ਖਿਲਾਫ ਮੁਕੱਦਮਾ ਨੰਬਰ 41 ਮਿਤੀ 18 ਅਪ੍ਰੈਲ 2018 ਧਾਰਾ 420, 406 ਅਧੀਨ ਦਰਜ ਕਰਕ ਦਿੱਤਾ ਗਿਆ ਹੈ।

ਇਸ ਮਾਮਲੇ ਸੰਬੰਧੀ ਫੈਕਟਰੀ ਮਾਲਕ ਤਰਸੇਮ ਕੁਮਾਰ ਨੇ ਕਿਹਾ ਕਿ ਕੋਈ ਵੀ ਕਾਟਨ ਫੈਕਟਰੀ ਦੀ ਮਸ਼ੀਨਰੀ ਵੇਚੀ ਨਹੀਂ ਗਈ। ਉਨ੍ਹਾਂ ਨੂੰ ਵਪਾਰ 'ਚ ਘਾਟਾ ਪੈ ਗਿਆ ਹੈ, ਜਿਸ ਕਾਰਨ ਫੈਕਟਰੀ ਬੰਦ ਹੋ ਗਈ ਹੈ। ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀ ਨੇ ਗਰੰਟਰਾਂ ਨੂੰ ਨੋਟਿਸ ਭੇਜਿਆ ਹੈ ਪਰ ਬੈਂਕ ਅਧਿਕਾਰੀ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਜਾਇਦਾਦ ਪਹਿਲਾ ਹੀ ਬੈਂਕ ਕੋਲ ਗਹਿਣੇ ਹੈ ਅਤੇ ਮਸ਼ੀਨਰੀ ਬੈਂਕ ਅਧਿਕਾਰੀਆਂ ਨੇ ਪਲਜ਼ ਕੀਤੀ ਹੋਈ ਹੈ ਫਿਰ ਮਸ਼ੀਨਰੀ ਨੂੰ ਵੇਚਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।  


Related News