ਬੈਂਕ ਮੈਨੇਜਰ ਨੂੰ ਫਰਜ਼ੀ ਦਸਤਾਵੇਜ਼ ਭੇਜ ਕੇ ਲੱਖਾਂ ਦੀ ਠੱਗੀ ਮਾਰਨ ਵਾਲਾ ਸ਼ਾਤਰ ਮੁਲਜ਼ਮ ਯੂ. ਪੀ. ਤੋਂ ਕਾਬੂ

Wednesday, Jan 28, 2026 - 01:49 AM (IST)

ਬੈਂਕ ਮੈਨੇਜਰ ਨੂੰ ਫਰਜ਼ੀ ਦਸਤਾਵੇਜ਼ ਭੇਜ ਕੇ ਲੱਖਾਂ ਦੀ ਠੱਗੀ ਮਾਰਨ ਵਾਲਾ ਸ਼ਾਤਰ ਮੁਲਜ਼ਮ ਯੂ. ਪੀ. ਤੋਂ ਕਾਬੂ

ਲੁਧਿਆਣਾ (ਰਾਜ) : ਪੁਲਸ ਨੇ ਸਾਈਬਰ ਅਪਰਾਧੀਆਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸਾਈਬਰ ਸੈੱਲ ਦੀ ਟੀਮ ਨੇ ਬੈਂਕ ਧੋਖਾਦੇਹੀ ਕਰਨ ਵਾਲੇ ਇਕ ਅੰਤਰਰਾਜੀ ਠੱਗ ਵਿਸ਼ਾਲ ਵਰਮਾ ਨੂੰ ਯੂ.ਪੀ. ਤੋਂ ਦਬੋਚ ਲਿਆ ਹੈ। ਜਾਣਕਾਰੀ ਦਿੰਦੇ ਇੰਚਾਰਜ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਨੇ ਬੜੀ ਹੀ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਨੇ ਆਪਣੇ ਇਕ ਸਾਥੀ ਦੇ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਬੈਂਕ ਮੈਨੇਜਰ ਨੂੰ ਫਰਜ਼ੀ ਦਸਤਾਵੇਜ਼ ਭੇਜੇ ਤੇ ਉਸ ਨੂੰ ਗੁੰਮਰਾਹ ਕਰਕੇ ਖਾਤੇ ਵਿਚੋਂ ਕਰੀਬ 4 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਉਡਾ ਲਈ।

ਇਹ ਵੀ ਪੜ੍ਹੋ : ਚਾਈਨਾ ਡੋਰ ਵਿਰੁੱਧ ਪਿੰਡਾਂ ਦਾ ਐਲਾਨ-ਏ-ਜੰਗ! ਪੰਚਾਇਤਾਂ ਵੱਲੋਂ ਮਤੇ ਪਾਸ, ਸਮਾਜਿਕ ਬਾਈਕਾਟ ਦਾ ਫ਼ੈਸਲਾ

ਇਸ ਧੋਖਾਦੇਹੀ ਦੇ ਸਬੰਧ ਵਿਚ ਥਾਣਾ ਸਾਈਬਰ ਕ੍ਰਾਇਮ ਵਿਚ ਕੇਸ ਦਰਜ ਕੀਤਾ ਗਿਆ ਸੀ ਜਿਸ ਦੀ ਤਫਤੀਸ਼ ਐੱਸ.ਆਈ. ਹਰਿੰਦਰਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਪੁਲਸ ਟੀਮ ਨੇ ਤਕਨੀਕੀ ਜਾਂਚ ਦੇ ਆਧਾਰ ’ਤੇ ਜਾਲ ਵਿਛਾਇਆ ਅਤੇ 21 ਜਨਵਰੀ ਨੂੰ ਮੁਲਜ਼ਮ ਵਿਸ਼ਾਲ ਵਰਮਾ ਨੂੰ ਪੀਲੀਭੀਤ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 27 ਜਨਵਰੀ ਤੱਕ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਪੁੱਛਗਿਛ ਵਿਚ ਮੁਲਜ਼ਮ ਨੇ ਠੱਗੀ ਦੇ ਕਈ ਵੱਡੇ ਖੁਲਾਸੇ ਕੀਤੇ ਹਨ ਜਿਸ ਦੇ ਆਧਾਰ ’ਤੇ ਪੁਲਸ ਗਿਰੋਹ ਦੇ ਹੋਰਨਾਂ ਮੈਂਬਰਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।


author

Sandeep Kumar

Content Editor

Related News