ਕੇਂਦਰੀ ਜੇਲ੍ਹ ਦੇ ਹਵਾਲਾਤੀਆਂ ਤੋਂ ਮੋਬਾਇਲ ਬਰਾਮਦ, ਪੁਲਸ ਵੱਲੋਂ ਮੁਕੱਦਮਾ ਦਰਜ
Saturday, Jan 17, 2026 - 05:37 PM (IST)
ਫਰੀਦਕੋਟ (ਰਾਜਨ) : ਕੇਂਦਰੀ ਜੇਲ੍ਹ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਵੱਲੋਂ ਥਾਣਾ ਸਿਟੀ ਕੋਤਵਾਲੀ ਪੁਲਸ ਨੂੰ ਪੱਤਰ ਲਿਖ ਕੇ ਯੋਗ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਪਾਲ ਸਿੰਘ ਸਹਾਇਕ ਸੁਪਰਡੈਂਟ ਸਮੇਤ ਜੇਲ੍ਹ ਕਰਮਚਾਰੀਆਂ ਵੱਲੋਂ ਜੇਲ੍ਹ ਦੇ ਬਲਾਕ ਨੰਬਰ 3 ਦੀ ਬੈਰਕ ਨੰਬਰ 3 ਅਤੇ 4 ਦੀ ਅਚਾਨਕ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਉਕਤ ਬੈਰਕਾਂ ਵਿਚ ਬੰਦ ਹਵਾਲਾਤੀ ਪਵਨਦੀਪ ਸਿੰਘ ਵਾਸੀ ਜ਼ਿਲ੍ਹਾ ਫਰੀਦਕੋਟ, ਹਵਾਲਾਤੀ ਪੀਟਰ ਮਸੀਹ ਵਾਸੀ ਜ਼ਿਲ੍ਹਾ ਗੁਰਦਾਸਪੁਰ, ਹਵਾਲਾਤੀ ਪ੍ਰੀਤ ਸਿੰਘ ਵਾਸੀ ਸੰਤ ਨਗਰ ਅਬੋਹਰ ਜ਼ਿਲ੍ਹਾ ਫਾਜ਼ਿਲਕਾ, ਹਵਾਲਾਤੀ ਕੰਵਲ ਸਿੰਘ ਵਾਸੀ ਜ਼ਿਲ੍ਹਾ ਫਾਜ਼ਿਲਕਾ, ਹਵਾਲਾਤੀ ਲਿਆਰਾ ਮਸੀਹ ਵਾਸੀ ਗੁਰਦਾਸਪੁਰ, ਹਵਾਲਾਤੀ ਸ਼ਿਵਾ ਵਾਸੀ ਜ਼ਿਲ੍ਹਾ ਫਾਜ਼ਿਲਕਾ ਦੇ ਕਬਜ਼ੇ ਵਿੱਚੋਂ 04 ਟੱਚ ਸਕਰੀਨ ਮੋਬਾਇਲ ਫੋਨ ਅਤੇ 4 ਕੀਪੈਡ ਮੋਬਾਇਲ ਫੋਨ ਬਰਾਮਦ ਕੀਤੇ ਗਏ।
ਇਸ ਸਬੰਧੀ ਥਾਣਾ ਸਿਟੀ ਕੋਤਵਾਲੀ ਪੁਲਸ ਵੱਲੋਂ ਉਕਤ ਹਵਾਲਾਤੀਆਂ ਅਤੇ ਨਾਮਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
