ਮੁੰਬਈ, ਪੁਣੇ ਤੇ ਦਿੱਲੀ ਤੋਂ ਪਰਤੇ 11 ਵਿਅਕਤੀਆਂ ਨੂੰ ਕੀਤਾ ਆਈਸੋਲੇਟ

Friday, May 29, 2020 - 12:35 PM (IST)

ਮੁੰਬਈ, ਪੁਣੇ ਤੇ ਦਿੱਲੀ ਤੋਂ ਪਰਤੇ 11 ਵਿਅਕਤੀਆਂ ਨੂੰ ਕੀਤਾ ਆਈਸੋਲੇਟ

ਭੁਲੱਥ (ਰਜਿੰਦਰ)— ਕੋਰੋਨਾ ਵਾਇਰਸ ਦਾ ਖੌਫ਼ ਲੋਕਾਂ 'ਚ ਇਸ ਕਦਰ ਵਧ ਚੁੱਕਾ ਹੈ ਕਿ ਬਾਹਰਲੇ ਸੂਬਿਆਂ 'ਚ ਰਹਿ ਰਹੇ ਲੋਕ ਨਿਤ-ਦਿਨ ਆਪਣੇ ਰਿਹਾਇਸ਼ੀ ਇਲਾਕੇ ਭੁਲੱਥ ਹਲਕੇ 'ਚ ਪਰਤ ਰਹੇ ਹਨ। ਜਿਨ੍ਹਾਂ 'ਚੋਂ ਜਿਆਦਾ ਗਿਣਤੀ ਮਹਾਰਾਸ਼ਟਰ ਸੂਬੇ ਤੋਂ ਆ ਰਹੇ ਲੋਕਾਂ ਦੀ ਹੈ । ਅੱਜ ਵੀ ਦਿੱਲੀ ਅਤੇ ਮਹਾਰਾਸ਼ਟਰ ਸੂਬੇ ਦੇ ਸ਼ਹਿਰ ਮੁੰਬਈ ਅਤੇ ਪੁਣੇ ਤੋਂ 11 ਵਿਅਕਤੀ ਸਿੱਧੇ ਸਬ ਡਿਵੀਜ਼ਨ ਹਸਪਤਾਲ ਭੁਲੱਥ ਪਹੁੰਚੇ, ਜਿਨ੍ਹਾਂ ਨੂੰ ਸਿਹਤ ਪ੍ਰਸ਼ਾਸਨ ਵੱਲੋਂ ਭੁਲੱਥ ਹਸਪਤਾਲ ਦੇ ਵਿਸ਼ੇਸ਼ ਆਈਸੋਲੇਸ਼ਨ ਸੈਂਟਰ 'ਚ ਆਈਸੋਲੇਟ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ 11 ਲੋਕ ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਤੋਂ ਪਰਤੇ ਸਨ ਅਤੇ ਉਨ੍ਹਾਂ ਨੂੰ ਵੀ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ। ਦੱਸ ਦੇਈਏ ਕਿ ਬੁੱਧਵਾਰ ਜਿਹੜੇ ਵਿਅਕਤੀ ਇਥੇ ਪਰਤੇ ਹਨ, ਉਨ੍ਹਾਂ 'ਚੋਂ ਦਿੱਲੀ ਤੋਂ ਇਕ ਵਿਅਕਤੀ, ਮੁੰਬਈ ਤੋਂ 2 ਅਤੇ ਪੁਣੇ ਤੋਂ 8 ਵਿਅਕਤੀ ਇਥੇ ਆਏ ਹਨ। ਇਹ ਸਾਰੇ ਹਲਕਾ ਭੁਲੱਥ ਦੇ ਪਿੰਡ ਟਾਂਡੀ (ਇਬਰਾਹਿਮਵਾਲ), ਗਡਾਣੀ, ਮੁੱਦੋਵਾਲ, ਚੌਗਾਵਾਂ ਅਤੇ ਢਿੱਲਵਾਂ ਆਦਿ ਦੇ ਵਸਨੀਕ ਹਨ । ਇਸ ਸੰਬੰਧੀ ਜਦੋਂ ਸਬ ਡਵੀਜ਼ਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਾਹਰਲੇ ਸੂਬਿਆਂ ਦਿੱਲੀ ਅਤੇ ਮਹਾਰਾਸ਼ਟਰ ਤੋਂ ਇਥੇ ਪਹੁੰਚੇ 11 ਲੋਕਾਂ ਨੂੰ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ ਅਤੇ ਬੀਤੇ ਕੱਲ੍ਹ ਵੀ ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਤੋਂ 11 ਵਿਅਕਤੀ ਭੁਲੱਥ ਹਸਪਤਾਲ ਪਹੁੰਚੇ ਸਨ। ਜਿਸ ਤੋਂ ਬਾਅਦ ਹੁਣ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਆਈਸੋਲੇਟ ਕੀਤੇ ਗਏ ਲੋਕਾਂ ਦੀ ਗਿਣਤੀ 22 ਹੋ ਗਈ ਹੈ।

ਪੂਲ ਸੈਂਪਲਿੰਗ 'ਚ 23 ਲੋਕਾਂ ਦੇ ਨਮੂਨੇ ਲਏ
ਹਲਕਾ ਭੁਲੱਥ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ  ਦਾ ਪਤਾ ਲਗਾਉਣ ਲਈ ਸਿਹਤ ਮਹਿਕਮੇ ਵੱਲੋਂ ਸ਼ੁਰੂ ਕੀਤੀ ਗਈ ਪੂਲ ਸੈਂਪਲਿੰਗ ਤਹਿਤ ਅੱਜ ਸਬ ਡਿਵੀਜ਼ਨ ਹਸਪਤਾਲ ਭੁਲੱਥ 'ਚ 23 ਲੋਕਾਂ ਦੇ ਕੋਰੋਨਾ ਟੈਸਟ ਸੰਬੰਧੀ ਸਵੈਬ ਨਮੂਨੇ ਲਏ ਗਏ ਹਨ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਡਾ. ਦੇਸ ਰਾਜ ਭਾਰਤੀ ਨੇ ਕੀਤੀ ਹੈ।


author

shivani attri

Content Editor

Related News