ਸੁਖਪਾਲ ਸਿੰਘ ਖਹਿਰਾ ਦਾ ‘ਆਪ’ ਸਰਕਾਰ ‘ਤੇ ਵੱਡਾ ਹਮਲਾ, ਦਿੱਲੀ ਦੇ ਦਖਲ ਨੂੰ ਲੈ ਕੇ ਚੁੱਕੇ ਸਵਾਲ
Thursday, Feb 12, 2026 - 08:47 PM (IST)
ਵੈੱਬ ਡੈਸਕ : ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਦਿੱਲੀ ਦੇ ਕਥਿਤ ਦਖਲ 'ਤੇ ਸਵਾਲ ਖੜ੍ਹੇ ਕੀਤੇ ਹਨ।ਖਹਿਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਪੁੱਛਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਦੋ ਨਜ਼ਦੀਕੀ ਜੈਸਮੀਨ ਸ਼ਾਹ ਅਤੇ ਗੋਪਾਲ ਮੋਹਨ, ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੀ ਅਧਿਕਾਰਤ (Official) ਮੀਟਿੰਗ ਵਿੱਚ ਕਿਸ ਹੈਸੀਅਤ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਦੋਵਾਂ ਨੂੰ ਦਿੱਲੀ ਦੇ 'ਏਜੰਟ' ਕਰਾਰ ਦਿੱਤਾ ਹੈ।
ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਇਸ ਘਟਨਾਕ੍ਰਮ ਤੋਂ ਇਹ ਸਾਫ਼ ਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਨੀਤੀਗਤ ਫੈਸਲੇ ਦਿੱਲੀ ਦੇ ਏਜੰਟਾਂ ਵੱਲੋਂ ਲਏ ਜਾ ਰਹੇ ਹਨ। ਉਨ੍ਹਾਂ ਨੇ ਮੌਜੂਦਾ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੰਤਰੀ ਸਿਰਫ਼ 'ਡੰਮੀ' ਵਜੋਂ ਕੰਮ ਕਰ ਰਹੇ ਹਨ, ਜਦਕਿ ਅਸਲ ਕਮਾਂਡ ਦਿੱਲੀ ਦੇ ਹੱਥਾਂ ਵਿੱਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
