ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਕਾਰਨ 8 ਮਰੀਜ਼ਾਂ ਨੇ ਤੋੜਿਆ ਦਮ, 387 ਨਵੇਂ ਕੇਸ ਮਿਲੇ

Wednesday, May 12, 2021 - 06:26 PM (IST)

ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਕਾਰਨ 8 ਮਰੀਜ਼ਾਂ ਨੇ ਤੋੜਿਆ ਦਮ, 387 ਨਵੇਂ ਕੇਸ ਮਿਲੇ

ਹੁਸ਼ਿਆਰਪੁਰ (ਘੁੰਮਣ)-ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਕੁੱਲ ਗਿਣਤੀ 24132 ਤੱਕ ਪਹੁੰਚ ਗਈ ਹੈ। ਸਿਹਤ ਮਹਿਕਮੇ ਨੂੰ ਪ੍ਰਾਪਤ ਹੋਈ 3749 ਸੈਂਪਲਾਂ ਦੀ ਰਿਪੋਰਟ ਵਿਚ 370 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 80 ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਅਤੇ 290 ਹੋਰ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਜਦਕਿ ਜ਼ਿਲ੍ਹੇ ਨਾਲ ਸਬੰਧਤ 17 ਕੇਸ ਬਾਹਰਲੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ। ਇਸ ਦੇ ਨਾਲ ਹੀ ਨਵੇਂ ਕੇਸਾਂ ਦੀ ਕੁੱਲ ਗਿਣਤੀ 387 ਹੋ ਗਈ ਹੈ।

ਇਹ ਵੀ ਪੜ੍ਹੋ:  ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ

ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ ਜ਼ਿਲ੍ਹੇ ਵਿਚ 8 ਪਾਜ਼ੇਟਿਵ ਮਰੀਜਾਂ ਨੇ ਦਮ ਤੋੜਿਆ। ਇਨ੍ਹਾਂ ਵਿਚ ਪਿੰਡ ਖਾਨਪੁਰ ਨਿਵਾਸੀ 50 ਸਾਲਾ ਔਰਤ ਦੀ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ, ਪਿੰਡ ਸਕੂਰਲੀ ਨਿਵਾਸੀ 46 ਸਾਲਾ ਵਿਅਕਤੀ, ਪਿੰਡ ਲਕਸੀਹਾਂ ਨਿਵਾਸੀ 40 ਸਾਲਾ ਔਰਤ, ਮੁਹੱਲਾ ਟਿੱਬਾ ਸਾਹਿਬ ਦੀ 60 ਸਾਲਾ ਔਰਤ, ਪਿੰਡ ਪੌਸੀ ਨਿਵਾਸੀ 80 ਸਾਲਾ ਔਰਤ ਅਤੇ ਦਸ਼ਮੇਸ਼ ਨਗਰ ਨਿਵਾਸੀ 73 ਸਾਲਾ ਵਿਅਕਤੀ ਦੀ ਸਿਵਲ ਹਸਪਤਾਲ ਵਿਚ, ਪਿੰਡ ਬੁੱਢਾਬੜ ਨਿਵਾਸੀ 70 ਸਾਲਾ ਵਿਅਕਤੀ ਦੀ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਅਤੇ ਪਿੰਡ ਕੋਟਲਾ ਨਿਵਾਸੀ 60 ਸਾਲਾ ਵਿਅਕਤੀ ਦੀ ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ। 

ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ

ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 810 ਹੋ ਗਈ ਹੈ। ਜ਼ਿਲ੍ਹੇ ਵਿਚ ਅੱਜ 4230 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਲਏ ਗਏ 496378 ਵਿਅਕਤੀਆਂ ਦੇ ਸੈਂਪਲੋਂ ਵਿਚੋਂ 470484 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4975 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬੰਦ ਪਏ ਆਕਸੀਜਨ ਪਲਾਂਟਾਂ ਨੂੰ ਸੰਜੀਵਨੀ ਦੇਣ ਲਈ ਫ਼ੌਜ ਨੇ ਸੰਭਾਲੀ ਕਮਾਨ, ਜਲਦ ਹੋਣਗੇ ਚਾਲੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News