ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

03/31/2020 11:27:40 AM

ਗੜ੍ਹਸ਼ੰਕਰ (ਸ਼ੋਰੀ)— ਕੋਰੋਨਾ ਪੀੜਤ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਐਤਵਾਰ ਨੂੰ ਮੌਤ ਹੋ ਜਾਣ ਉਪਰੰਤ ਸੋਮਵਾਰ ਉਸ ਦਾ ਅੰਤਿਮ ਸੰਸਕਾਰ ਪਿੰਡ 'ਚ ਕੀਤਾ ਗਿਆ। ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਹਸਪਤਾਲ ਤੋਂ ਮ੍ਰਿਤਕ ਦੀ ਦੇਹ ਪਿੰਡ 'ਚ ਸ਼ਾਮ 5 :30 ਵਜੇ ਪਹੁੰਚੀ ਅਤੇ ਸਿਹਤ ਵਿਭਾਗ ਦੇ 6 ਤੋਂ 7 ਕਰਮਚਾਰੀਆਂ ਨੇ ਸੇਫਟੀ ਜੈਕਟਾਂ ਪਾ ਕੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਵਾਈਆਂ। ਮ੍ਰਿਤਕ ਹਰਭਜਨ ਸਿੰਘ ਨੂੰ ਅਗਨੀ ਭੇਟ ਉਸ ਦੇ ਬੇਟੇ ਗੁਰਦੀਪ ਸਿੰਘ ਨੇ ਕੀਤੀ, ਅੰਤਿਮ ਸੰਸਕਾਰ ਦੇ ਸਮੇਂ ਸ਼ਮਸ਼ਾਨ ਭੂਮੀ 'ਚ ਉਸ ਦੇ ਬੇਟੇ ਤੋਂ ਇਲਾਵਾ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਪਿੰਡ ਨਿਵਾਸੀ ਨੂੰ ਪ੍ਰਸ਼ਾਸਨ ਨੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ।

ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਕਰਨ ਦੀ ਰਸਮ ਪਿੰਡ ਦੇ ਗੁਰਦੁਆਰਾ ਬਾਬਾ ਭਗਤੂ ਜੀ ਤੋਂ ਪਾਠੀ ਸਿੰਘ ਹਰਜੀਤ ਸਿੰਘ ਨੇ ਕੀਤੀ, ਅੰਤਿਮ ਸੰਸਕਾਰ ਦੇ ਸਮੇਂ ਪ੍ਰਸ਼ਾਸਨ ਦੇ ਵੱਲੋਂ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਦੇ ਨਾਲ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਇੰਚਾਰਜ ਡਾ. ਰਘਵੀਰ ਸਿੰਘ ਦੀ ਅਗਵਾਈ ਵਾਲੀ ਮੈਡੀਕਲ ਟੀਮ ਹਾਜ਼ਰ ਰਹੀ ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਪੰਜਾਬ ਸਰਕਾਰ ਵਲੋਂ 'ਨਸ਼ਾ ਪੀੜ਼ਤ ਮਰੀਜ਼ਾਂ' ਲਈ ਵੱਡੀ ਰਾਹਤ

PunjabKesari

ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਪਿੰਡ ਦੇ ਸਰਪੰਚ ਮਨਜੀਤ ਰਾਮ ਅਤੇ ਪਿੰਡ ਨਿਵਾਸੀ ਗੁਰਦੀਪ ਸਿੰਘ, ਜੱਸੀ ਹੇਅਰ, ਹੈਪੀ ਅਤੇ ਮੇਜਰ ਸਿੰਘ ਨੇ ਸ਼ਮਸ਼ਾਨ ਭੂਮੀ 'ਚ ਲੱਕੜੀਆਂ ਅਤੇ ਹੋਰ ਸਮੱਗਰੀ ਪਟਵਾਰੀ ਜਗੀਰ ਸਿੰਘ ਦੀ ਅਗਵਾਈ ਹੇਠ ਪਹੁੰਚਾ ਕੇ ਚਿਖਾ ਬਣਾਈ। ਚਿਖਾ ਬਣਾਉਣ ਉਪਰੰਤ ਸਾਰਿਆਂ ਨੂੰ ਵਾਪਸ ਪਿੰਡ ਭੇਜ ਦਿੱਤਾ ਗਿਆ ਅਤੇ ਉਪਰੰਤ ਇਸ ਦੇ ਸ਼ਮਸ਼ਾਨ ਭੂਮੀ 'ਚ ਮ੍ਰਿਤਕ ਹਰਭਜਨ ਸਿੰਘ ਦੀ ਮ੍ਰਿਤਕ ਦੇਹ ਲਿਆਂਦੀ ਗਈ। ਹਰਭਜਨ ਸਿੰਘ ਦਾ ਮ੍ਰਿਤਕ ਸਰੀਰ ਲੱਕੜ ਦੇ ਬਕਸੇ 'ਚ ਅੰਮ੍ਰਿਤਸਰ ਤੋਂ ਆਇਆ ਸੀ ਜਿਸ ਨੂੰ ਸੇਫਟੀ ਜੈਕਟਾਂ ਪਾ ਕੇ ਸਿਹਤ ਵਿਭਾਗ ਦੇ ਕਰਮਚਾਰੀ ਨੇ ਚਿਖਾ ਉੱਪਰ ਰੱਖ ਕੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਵਾਈਆਂ।

ਪਹਿਲਾਂ ਅੰਮ੍ਰਿਤਸਰ ਵਿਖੇ ਹੀ ਅੰਤਿਮ ਸੰਸਕਾਰ ਕਰਨ ਦੀ ਲਿਆ ਗਿਆ ਸੀ ਫੈਸਲਾ 
ਭਰੋਸੇਯੋਗ ਸੂਤਰਾਂ ਅਨੁਸਾਰ ਪ੍ਰਸ਼ਾਸਨ ਨੇ ਪਹਿਲਾਂ ਫੈਸਲਾ ਕੀਤਾ ਸੀ ਕਿ ਮ੍ਰਿਤਕ ਹਰਭਜਨ ਸਿੰਘ ਦਾ ਅੰਤਮ ਸੰਸਕਾਰ ਅੰਮ੍ਰਿਤਸਰ 'ਚ ਹੀ ਕਰਵਾ ਦਿੱਤਾ ਜਾਵੇ ਸ਼ਾਇਦ ਪਰਿਵਾਰਕ ਮੈਂਬਰਾਂ ਦੀ ਮੰਗ 'ਤੇ ਬਾਅਦ 'ਚ ਇਹ ਫ਼ੈਸਲਾ ਬਦਲਿਆ ਗਿਆ ਅਤੇ ਅੰਤਿਮ ਸੰਸਕਾਰ ਪਿੰਡ 'ਚ ਹੀ ਕੀਤਾ ਗਿਆ ।

ਇਹ ਵੀ ਪੜ੍ਹੋ : ਪੰਜਾਬ 'ਚ ਦਾਖਲ ਹੋਏ ਐੱਨ. ਆਰ. ਆਈਜ਼ ਲਈ ਕੈਪਟਨ ਸਰਕਾਰ ਦਾ ਨਵਾਂ ਐਕਸ਼ਨ

PunjabKesari

ਕਿਉਂ ਨਹੀਂ ਜਾਣ ਦਿੱਤਾ ਗਿਆ ਕਿਸੇ ਨੂੰ ਵੀ ਸ਼ਮਸ਼ਾਨ ਭੂਮੀ
ਪ੍ਰਸ਼ਾਸਨ ਨੇ ਮ੍ਰਿਤਕ ਹਰਭਜਨ ਸਿੰਘ ਦੇ ਅੰਤਿਮ ਸੰਸਕਾਰ ਦੇ ਮੌਕੇ ਕਿਸੇ ਵੀ ਵਿਅਕਤੀ ਨੂੰ ਸ਼ਮਸ਼ਾਨ ਭੂਮੀ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਦਾ ਵੱਡਾ ਕਾਰਨ ਕੋਰੋਨਾ ਵਾਇਰਸ ਤੋਂ ਆਮ ਆਮ ਲੋਕਾਂ ਨੂੰ ਬਚਾ ਕੇ ਰੱਖਣਾ ਰਿਹਾ ਹੋਵੇਗਾ। ਅੰਤਿਮ ਸਸਕਾਰ ਦੇ ਮੌਕੇ ਕਿਸੇ ਵੀ ਵਿਅਕਤੀ ਨੂੰ ਫੋਟੋ ਖਿੱਚਣ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਜਦ ਮ੍ਰਿਤਕ ਬਲਦੇਵ ਸਿੰਘ ਪਠਲਾਵਾ ਦੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ਤਾਂ ਪ੍ਰਸ਼ਾਸਨ ਲਈ ਕਈ ਮੁਸ਼ਕਿਲਾਂ ਪੈਦਾ ਹੋਈਆਂ ਸਨ। 

ਇਹ ਵੀ ਪੜ੍ਹੋ : ਜਲੰਧਰ 'ਚ ਕਰਫਿਊ ਦੌਰਾਨ ਮੇਲੇ ਵਰਗੇ ਹਾਲਾਤ, ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ (ਤਸਵੀਰਾਂ)

ਡਰ ਅਤੇ ਖੌਫ ਦਾ ਮਾਹੌਲ ਪੈਦਾ ਹੋ ਚੁੱਕਾ ਪਿੰਡ ਮੋਰਾਂਵਾਲੀ 'ਚ
ਕੋਰੋਨਾ ਕਾਰਨ ਜਾਨ ਗੁਆ ਚੁੱਕੇ ਮ੍ਰਿਤਕ ਹਰਭਜਨ ਸਿੰਘ ਦੀ ਮੌਤ ਤੋਂ ਉਪਰੰਤ ਪਿੰਡ 'ਚ ਇਕ ਅਜੀਬ ਜਿਹੇ ਖੌਫ ਅਤੇ ਡਰ ਦਾ ਮਾਹੌਲ ਬਣ ਚੁੱਕਾ ਹੈ। ਜਦ ਕੋਰੋਨਾ ਨੇ ਪਿੰਡ 'ਚ ਦਸਤਕ ਦਿੱਤੀ ਸੀ ਤਾਂ ਜ਼ਿਆਦਾਤਰ ਲੋਕ ਇਸ ਨੂੰ ਹਲਕੇ 'ਚ ਲੈ ਰਹੇ ਸਨ, ਪ੍ਰਸ਼ਾਸਨ ਦੇ ਪ੍ਰਬੰਧਾਂ ਅਤੇ ਪਿੰਡ ਨੂੰ ਸੀਲ ਕਰਨ ਤੋਂ ਲੈ ਕੇ ਕਰਫਿਊ ਲੱਗਣ 'ਤੇ ਪ੍ਰਸ਼ਨ ਖੜ੍ਹੇ ਕਰਨ ਵਾਲੇ ਹੁਣ ਪੂਰੀ ਤਰਾਂ ਚੁੱਪ ਵੱਟ ਚੁੱਕੇ ਹਨ।
ਪਿੰਡ ਦੀਆਂ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ 'ਚ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਇਕ ਵਿਅਕਤੀ ਦੀ ਇਸ ਬੀਮਾਰੀ ਦੀ ਲਪੇਟ 'ਚ ਆ ਜਾਣ ਨਾਲ ਬੇਬਖਤੀ ਮੌਤ ਹੋ ਗਈ।
ਪਿੰਡ ਤੋਂ ਮਿਲੀਆਂ ਜਾਣਕਾਰੀਆਂ ਅਨੁਸਾਰ ਪਿੰਡ 'ਚ ਲੋਕ ਘਰਾਂ ਤੋਂ ਨਿਕਲਣਾ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ, ਲੋਕਾਂ ਨੇ ਆਪਣੇ ਆਪਣੇ ਘਰ 'ਚ ਆਪਣੇ ਆਪ ਨੂੰ ਪੂਰੀ ਤਰ੍ਹਾਂ 'ਲੋਕ ਡਾਊਨ' ਜਿਹਾ ਕਰ ਲਿਆ ਹੈ। ਕੋਰੋਨਾ ਬੀਮਾਰੀ ਤੋਂ ਬਚਣ ਲਈ ਲੋਕਾਂ ਨੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਸਖਤੀ ਨਾਲ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਹੈ ।ਸਰਪੰਚ ਮਨਜੀਤ ਰਾਮ ਅਨੁਸਾਰ ਲੋਕ ਹੁਣ 21 ਦਿਨ ਦੇ ਇਕਾਂਤਵਾਸ 'ਚ ਰਹਿਣ ਦੀਆਂ ਗੱਲਾਂ ਕਰ ਰਹੇ ਹਨ ਤਾਂ ਕਿ ਆਪਣੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਇਸ ਬੀਮਾਰੀ ਤੋਂ ਬਚਾ ਸਕਣ।

ਇਹ ਵੀ ਪੜ੍ਹੋ : ਸਰਕਾਰ ਦੀ ਇਕ ਗਲਤੀ ਵਾਇਰਸ ਨੂੰ ‘ਐਟਮ ਬੰਬ’ ਦੀ ਤਰ੍ਹਾਂ ਫੈਲਾਅ ਸਕਦੀ ਹੈ ਪੰਜਾਬ ’ਚ


shivani attri

Content Editor

Related News