ਕੋਰੋਨਾ ਵਾਇਰਸ ਦੇ ਕਹਿਰ ਨਾਲ ਸਹਿਮਿਆ ਰੇਲਵੇ, ਲੰਬੀ ਦੂਰੀ ਦੀਆਂ ਰੇਲ ਗੱਡੀਆਂ ਰੱਦ
Thursday, Mar 19, 2020 - 01:13 AM (IST)
ਫਿਰੋਜ਼ਪੁਰ, (ਮਲਹੋਤਰਾ)– ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਅਲਰਟ ਸਬੰਧੀ ਜਾਰੀ ਕੀਤੀਆਂ ਗਈਆਂ ਸਲਾਹਾਂ ਨੂੰ ਧਿਆਨ ’ਚ ਰੱਖਦੇ ਹੋਏ ਰੇਲਵੇ ਵਿਭਾਗ ਨੇ ਮੰਡਲ ਦੀਆਂ 8 ਰੇਲ ਗੱਡੀਆਂ ਨੂੰ 1 ਅਪ੍ਰੈਲ ਤੱਕ ਰੱਦ ਕਰਨ ਦਾ ਫੈਸਲਾ ਲਿਆ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਅਲਰਟ ਕਾਰਣ ਰੇਲ ਗੱਡੀਆਂ ’ਚ ਮੁਸਾਫਰਾਂ ਦੀ ਅਣਲੋਡ਼ੀਂਦੀ ਭੀਡ਼ ਨੂੰ ਖਤਮ ਕਰਨ ਦੇ ਮਨੋਰਥ ਨਾਲ ਅਤੇ ਰੇਲਵੇ ਵਿਭਾਗ ਦੇ ਸਟਾਫ ਨੂੰ ਸਫਾਈ ਮੁਹਿੰਮ ’ਚ ਲਾਉਣ ਲਈ ਮੰਡਲ ਦੀਆਂ 8 ਰੇਲ ਗੱਡੀਆਂ ਨੂੰ 12 ਤੋਂ 15 ਦਿਨਾਂ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਰੱਦ ਕੀਤੀਆਂ ਜਾ ਰਹੀਆਂ ਗੱਡੀਆਂ ਦਾ ਵੇਰਵਾ ਇਸ ਤਰ੍ਹਾਂ ਹੈ- ਗੱਡੀ ਸੰਖਿਆ (14035) ਦਿੱਲੀ ਸਰਾਏ ਰੋਹਿਲਾ-ਪਠਾਨਕੋਟ 18 ਤੋਂ 30 ਮਾਰਚ, ਨਵੀਂ ਦਿੱਲੀ-ਫਿਰੋਜ਼ਪੁਰ ਸ਼ਤਾਬਦੀ (12047-12048) 20 ਤੋਂ 29 ਮਾਰਚ, ਜਬਲਪੁਰ-ਅਟਾਰੀ (01709) 21 ਤੋਂ 28 ਮਾਰਚ, (01210) ਜਬਲਪੁਰ-ਅਟਾਰੀ 22 ਤੋਂ 29 ਮਾਰਚ, (01708) ਅਟਾਰੀ -ਜਬਲਪੁਰ 25 ਮਾਰਚ ਤੋਂ 01 ਅਪ੍ਰੈਲ ਤੱਕ ਰੱਦ ਰਹਿਣਗੀਆਂ।