ਅੰਬਰਸਰੀ ਰਹਿਣ ਸੁਚੇਤ! ਠੰਡ ਵੱਧਣ ਨਾਲ ਕੋਰੋਨਾ ਵਾਇਰਸ ਦਾ ਡੰਗ ਹੋਵੇਗਾ ਤੇਜ਼
Saturday, Oct 17, 2020 - 05:51 PM (IST)
ਅੰਮ੍ਰਿਤਸਰ (ਇਦਲਜੀਤ ਸ਼ਰਮਾ) : ਅੰਬਰਸਰੀ ਸੁਚੇਤ ਹੋ ਜਾਣ। ਸਰਦੀ ਵੱਧਣ ਨਾਲ ਮੁੜ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦਾ ਡੰਗ ਤੇਜ਼ ਹੋ ਸਕਦਾ ਹੈ। ਲੋਕਾਂ ਨੂੰ ਕੋਰੋਨਾ ਕਿ ਹੌਲੀ ਪਈ ਚਾਲ ਨੂੰ ਵੇਖਦੇ ਹੋਏ ਜ਼ਿਆਦਾ ਖੁਸ਼ ਹੋਣ ਜਾਂ ਲਾਪ੍ਰਵਾਹ ਹੋਣ ਦੀ ਜ਼ਰੂਰਤ ਨਹੀਂ ਹੈ। ਦੁਬਾਰਾ ਇਹ ਵਾਇਰਸ ਪੀਕ 'ਚ ਜਾਂਦੇ ਹੋਏ ਅਣਗਿਣਤ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਫਿਲਹਾਲ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਮਹਾਮਾਰੀ ਨਾਲ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 40 ਨਵੇਂ ਮਾਮਲੇ ਰਿਪੋਰਟ ਹੋਏ ਹਨ । ਪਾਜ਼ੇਟਿਵ ਆਉਣ ਵਾਲਿਆਂ 'ਚ 24 ਕਮਿਊਨਿਟੀ ਤੋਂ ਹਨ, ਜਦੋਂ ਕਿ 16 ਸੰਕ੍ਰਮਣ ਵਾਲੇ । ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਘੱਟ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਲੋਕ ਲਾਪ੍ਰਵਾਹ ਹੋ ਗਏ ਹਨ ਅਤੇ ਉਹ ਸੋਚ ਰਹੇ ਹੈ ਕਿ ਕਰੋਨਾ ਵਾਇਰਸ ਖ਼ਤਮ ਹੋ ਗਿਆ ਹੈ ਪਰ ਸਿਹਤ ਮਹਿਕਮੇ ਦੇ ਡਾਕਟਰਾਂ ਅਨੁਸਾਰ ਵਾਇਰਸ ਅਜੇ ਖ਼ਤਮ ਨਹੀਂ ਹੋਇਆ ਹੈ। ਜਦੋਂ-ਜਦੋਂ ਸਰਦੀ ਵਧੇਗੀ, ਤਦ ਤੱਕ ਕੋਰੋਨਾ ਦੇ ਕੇਸਾਂ 'ਚ ਭਾਰੀ ਵਾਧਾ ਹੋਵੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਸਮਾਜਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਉੱਥੇ ਮਾਸਕ ਲਗਾਉਣਾ ਅਤਿ ਜ਼ਰੂਰੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਾਇਰਸ ਨਾਲ ਸਬੰਧਿਤ ਕੋਈ ਦਵਾਈ ਬਾਜ਼ਾਰ ਵਿੱਚ ਨਹੀਂ ਆ ਜਾਂਦੀ ਤਦ ਤੱਕ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਿਹਤ ਮਹਿਕਮੇ ਅਨੁਸਾਰ ਹੁਣ ਤੱਕ ਜ਼ਿਲ੍ਹੇ 'ਚ ਕੁਲ 11366 ਲੋਕ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਸ ਤੋਂ 10469 ਠੀਕ ਹੋ ਚੁੱਕੇ ਹਨ । ਅਜੇ ਵੀ 469 ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਤੱਕ ਕੁਲ 428 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਇਹ ਵੀ ਪੜ੍ਹੋ : ਜਲੰਧਰ 'ਚ ਕਾਨੂੰਨ ਵਿਵਸਥਾ ਰੱਬ ਆਸਰੇ, ਫਾਈਰਿੰਗ ਦੇ ਮਾਮਲੇ 'ਚ ਪੁਲਸ ਨੇ ਕੀਤਾ ਇਹ ਦਾਅਵਾ
ਮਾਪੇ ਭੰਬਲਭੂਸੇ 'ਚ, ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ ?
ਪੰਜਾਬ ਸਰਕਾਰ ਵਲੋਂ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੌਰਾਨ 19 ਅਕਤੂਬਰ ਨੂੰ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ ਪਰ ਮਾਪੇ ਭੰਬਲਭੂਸ 'ਚ ਹਨ ਕਿ ਉਹ ਮਹਾਮਾਰੀ 'ਚ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਭੇਜਣ ਜਾਂ ਨਾ? ਸਰਕਾਰ ਵਲੋਂ ਭਾਵੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਕੋਰੋਨਾ ਟੈਸਟ ਕਰਵਾ ਕੇ ਸਕੂਲਾਂ 'ਚ ਦਾਖ਼ਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਕਿਸੇ ਵੀ ਵਿਦਿਆਰਥੀ ਦਾ ਕੋਰੋਨਾ ਟੈਸਟ ਕਰਵਾ ਕੇ ਸਕੂਲ 'ਚ ਆਉਣ ਦੇ ਸਬੰਧ 'ਚ ਕੋਈ ਵੀ ਨਹੀਂ ਵੇਖਦੇ ਹੀ ਦਿੱਤਾ ਗਿਆ ਹੈ। ਅਜਿਹੇ 'ਚ ਕੋਰੋਨਾਵਾਇਰਸ ਆਸਾਨੀ ਨਾਲ ਤੰਦਰੁਸਤ ਬੱਚਿਆਂ ਵਿੱਚ ਜਾ ਸਕਦਾ ਹੈ। ਵਿਦੇਸ਼ਾਂ 'ਚ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਰੋਨਾਵਾਇਰਸ ਦੇ ਘੱਟਦੇ ਮਾਮਲਿਆਂ ਨੂੰ ਵੇਖਦੇ ਹੋਏ ਸਕੂਲ ਖੋਲ੍ਹ ਦਿੱਤੇ ਸਨ ਪਰ ਜਿਨ੍ਹਾਂ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਾਇਰਸ ਤੋਂ ਪੀੜਿਤ ਕਾਫ਼ੀ ਤਾਦਾਦ 'ਚ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੰਤਰੀ ਬੋਲੇ : 3 ਘੰਟੇ ਖੁੱਲ੍ਹਣਗੇ ਸਕੂਲ, ਮਹਿਕਮੇ ਨੇ ਜਾਰੀ ਕੀਤਾ 6 ਘੰਟਿਆਂ ਦਾ ਸ਼ੈਡਿਊਲ, ਅਧਿਆਪਕ ਦੁਚਿੱਤੀ 'ਚ
ਗੁਰੂ ਨਾਨਕ ਦੇਵ ਹਸਪਤਾਲ 'ਚ ਬੰਦ ਰਸੋਈ ਮੁੜ ਤੋਂ ਹੋਵੇਗੀ ਚਾਲੂ
ਗੁਰੂ ਨਾਨਕ ਦੇਵ ਹਸਪਤਾਲ ਦੀ ਰਸੋਈ ਨੂੰ ਨਵੇਂ ਸਿਰੇ ਤੋਂ ਚਾਲੂ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਹ ਕਮੇਟੀ ਜਲਦ ਹੀ ਰਿਪੋਰਟ ਮੈਡੀਕਲ ਸੁਪਰਡੈਂਟ ਨੂੰ ਸੌਂਪੇਗੀ ਅਤੇ ਉਸਦੇ ਆਧਾਰ 'ਤੇ ਰਸੋਈ 'ਚ ਰੱਦੋਬਦਲ ਕਰਕੇ ਉਸ ਨੂੰ ਸੰਚਾਲਿਤ ਕੀਤਾ ਜਾਵੇਗਾ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜੇਪੀ ਅਤਰੀ ਦਾ ਕਹਿਣਾ ਹੈ ਕਿ ਹਸਪਤਾਲ 'ਚ ਪੁਰਾਣੀ ਰਸੋਈ ਹੈ ਅਤੇ ਇਹ ਕਦੇ ਵੱਡੇ ਪੈਮਾਨੇ 'ਤੇ ਮਰੀਜ਼ਾਂ ਨੂੰ ਖਾਣਾ ਉਪਲੱਬਧ ਕਰਵਉਂਦੀ ਸੀ ਪਰ ਬਾਅਦ 'ਚ ਇਹ ਸਿਮਟ ਗਈ ਹੈ । ਫਿਲਹਾਲ ਉਸਨੂੰ ਫਿਰ ਤੋਂ ਚਾਲੂ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਬਣਾਉਣ ਵਾਲੀ ਕਮੇਟੀ 'ਚ ਡਾ. ਕਰਮਜੀਤ ਸਿੰਘ , ਡਾ. ਗਰੋਵਰ, ਡਾ. ਰਵਿੰਦਰ ਪਾਲ ਸਿੰਘ ਅਤੇ ਡਾ . ਭੁਪਿੰਦਰ ਸਿੰਘ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਡੀਪੂ ਹੋਲਡਰਾਂ ਨੂੰ ਮਾਰਜਨ ਮਨੀ ਦੇਣ ਲਈ 10.08 ਕਰੋੜ ਜਾਰੀ : ਆਸ਼ੂ