''ਪੰਜਾਬ ''ਚ ਨਹੀਂ ਰਹਿਣ ਦਿਆਂਗੇ ਕੋਈ ਪ੍ਰਵਾਸੀ'', ਬੇਖੌਫ਼ ਸ਼ੂਟਰਾਂ ਨੇ ਗੋਲ਼ੀਆਂ ਚਲਾਉਣ ਮਗਰੋਂ ਜਾਰੀ ਕੀਤੀ ਵੀਡੀਓ

Tuesday, Feb 10, 2026 - 02:46 PM (IST)

''ਪੰਜਾਬ ''ਚ ਨਹੀਂ ਰਹਿਣ ਦਿਆਂਗੇ ਕੋਈ ਪ੍ਰਵਾਸੀ'', ਬੇਖੌਫ਼ ਸ਼ੂਟਰਾਂ ਨੇ ਗੋਲ਼ੀਆਂ ਚਲਾਉਣ ਮਗਰੋਂ ਜਾਰੀ ਕੀਤੀ ਵੀਡੀਓ

ਮੋਗਾ (ਕਸ਼ਿਸ਼): ਪੰਜਾਬ ਵਿਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਅੱਜ ਮੋਗਾ ਦੇ ਜ਼ੀਰਾ ਰੋਡ 'ਤੇ 3 ਬਾਈਕ ਸਵਾਰ ਬਦਮਾਸ਼ਾਂ ਨੇ 2 ਪ੍ਰਵਾਸੀ ਮਜ਼ਦੂਰਾਂ 'ਤੇ ਫ਼ਾਇਰਿੰਗ ਕੀਤੀ ਹੈ। ਇਹ ਦੋਵੇਂ ਮਜ਼ਦੂਰ ਬਿਹਾਰ ਦੇ ਦੱਸੇ ਜਾ ਰਹੇ ਹਨ ਤੇ ਮੋਗਾ ਦੀ ਫੈਕਟਰੀ ਵਿਚ ਕੰਮ ਕਰਦੇ ਹਨ। ਇਸ ਮਗਰੋਂ ਬੇਖੌਫ਼ ਬਦਮਾਸ਼ਾਂ ਨੇ ਸੋਸ਼ਲ ਮੀਡੀਆ 'ਤੇ ਇਸ ਵਾਰਦਾਤ ਦੀ ਵੀਡੀਓ ਸਾਂਝੀ ਕਰਦਿਆਂ ਨਾ ਸਿਰਫ਼ ਇਸ ਦੀ ਜ਼ਿੰਮੇਵਾਰੀ ਲਈ ਹੈ, ਸਗੋਂ ਪ੍ਰਵਾਸੀਆਂ ਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਸਰਪੰਚਾਂ ਨੂੰ ਵੀ ਸ਼ਰੇਆਮ ਧਮਕੀ ਦੇ ਦਿੱਤੀ ਹੈ। ਹਾਲਾਂਕਿ ਇਹ ਪੋਸਟ ਜਾਂਚ ਦਾ ਵਿਸ਼ਾ ਹੈ ਤੇ 'ਜਗ ਬਾਣੀ' ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਪੋਸਟ ਨੇ ਪੰਜਾਬ ਸਰਕਾਰ ਦੀ ਨਾਕਾਮੀ ਇਕ ਵਾਰ ਫ਼ਿਰ ਸਾਬਿਤ ਕਰ ਦਿੱਤੀ ਹੈ।

PunjabKesari

ਪੰਜਾਬ ਵਿਚ ਇਸ ਵੇਲੇ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਵਸਦੇ ਹਨ ਅਤੇ ਇਸ ਤਰੀਕੇ ਨਾਲ ਸ਼ਰੇਆਮ ਉਨ੍ਹਾਂ ਨੂੰ ਟਾਰਗੇਟ ਕਰ ਕੇ ਗੋਲੀਆਂ ਮਾਰਨਾ ਪੰਜਾਬ ਸਰਕਾਰ ਦੀ ਲੱਚਰ ਹੁੰਦੀ ਕਾਨੂੰਨ ਵਿਵਸਥਾ ਅਤੇ ਪੰਜਾਬ ਪੁਲਸ ਦੀ ਮੁਸਤੈਦੀ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਬਦਮਾਸ਼ਾਂ ਨੇ ਸ਼ਰੇਆਮ ਨਾ ਸਿਰਫ਼ ਸੋਸ਼ਲ ਮੀਡੀਆ ਤੇ ਪੋਸਟ ਪਾ ਜ਼ਿੰਮੇਵਾਰੀ ਲਈ ਸਗੋਂ ਇਸ ਪੂਰੀ ਵਾਰਦਾਤ ਦੀ ਸ਼ੂਟਰਾਂ ਵੱਲੋਂ ਸ਼ੂਟ ਕੀਤੀ ਗਈ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸੜਕ ਕੰਢੇ ਤੁਰੇ ਜਾਂਦੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਗਈਆਂ। ਇਸ ਸਬੰਧੀ ਮੋਗਾ ਪੁਲਸ ਦਾ ਕਹਿਣਾ ਹੈ ਕਿ ਪੁਲਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 
 


author

Anmol Tagra

Content Editor

Related News