ਚੰਡੀਗੜ੍ਹ ਤੋਂ ਰਾਹਤ ਭਰੀ ਖਬਰ, ਨੌਜਵਾਨ ਸਮੇਤ 18 ਮਹੀਨਿਆਂ ਨੇ ਬੱਚੇ ਨੇ 'ਕੋਰੋਨਾ' ਨੂੰ ਦਿੱਤੀ ਮਾਤ

Saturday, May 09, 2020 - 04:31 PM (IST)

ਚੰਡੀਗੜ੍ਹ ਤੋਂ ਰਾਹਤ ਭਰੀ ਖਬਰ, ਨੌਜਵਾਨ ਸਮੇਤ 18 ਮਹੀਨਿਆਂ ਨੇ ਬੱਚੇ ਨੇ 'ਕੋਰੋਨਾ' ਨੂੰ ਦਿੱਤੀ ਮਾਤ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਪੀ. ਜੀ. ਆਈ. 'ਚ ਭਰਤੀ ਕੋਰੋਨਾ ਵਾਇਰਸ ਦੇ 2 ਮਰੀਜ਼ਾਂ ਨੇ ਇਸ ਭਿਆਨਕ ਮਹਾਂਮਾਰੀ ਨੂੰ ਮਾਤ ਦਿੱਤੀ ਹੈ। ਇਨ੍ਹਾਂ 'ਚੋਂ ਇਕ ਨੌਜਵਾਨ ਅਤੇ ਇਕ 18 ਮਹੀਨਿਆਂ ਦਾ ਬੱਚਾ ਹੈ। ਦੋਵੇਂ ਹੀ ਮਰੀਜ਼ ਸੈਕਟਰ-30 ਦੇ ਰਹਿਣ ਵਾਲੇ ਹਨ। ਚੰਡੀਗੜ੍ਹ 'ਚ ਹੁਣ ਤੱਕ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ।
PGI ਵੱਲੋਂ ਫੈਕਲਟੀ ਮੈਂਬਰਾਂ ਦੀਆਂ ਛੁੱਟੀਆਂ ਰੱਦ
ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਪੀ. ਜੀ. ਆਈ. ਨੇ ਆਪਣੇ ਸਾਰੇ ਫੈਕਲਟੀ ਮੈਂਬਰਾਂ ਦੀਆਂ ਗਰਮੀਆਂ ਦੀ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਕੋਰੋਨਾ ਪਾਜ਼ੇਟਿਵ ਦੇ ਵੱਧਦੇ ਮਰੀਜ਼ਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। 
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਵਿਅਕਤੀ ਦੀ ਮੌਤ, ਮੰਡਰਾ ਸਕਦੈ 'ਕੋਰੋਨਾ' ਦਾ ਖਤਰਾ!
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੈਣੀ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ 11 ਮਈ ਨੂੰ

 


author

Babita

Content Editor

Related News