ਕੋਰੋਨਾ ਨੇ ਚੌਪਟ ਕੀਤਾ ''ਘੁਮਿਆਰਾਂ'' ਦਾ ਕੰਮ, ਧਰਿਆ-ਧਰਾਇਆ ਰਹਿ ਗਿਆ ਮਾਲ

05/04/2020 3:50:32 PM

ਲੁਧਿਆਣਾ (ਮੁਕੇਸ਼) : ਕੋਰੋਨਾ ਸੰਕਟ ਵਜੋਂ ਘੁਮਿਆਰਾਂ ਦਾ ਸੀਜ਼ਨ ਚੌਪਟ ਹੋ ਕੇ ਰਹਿ ਗਿਆ ਹੈ। ਮਿੱਟੀ ਦਾ ਸਾਮਾਨ ਤਿਆਰ ਕਰਕੇ ਵੇਚਣ ਵਾਲੇ ਘੁਮਿਆਰਾਂ ਨੇ ਕਿਸਾਨਾਂ ਵਾਂਗ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕੁੰਭਕਾਰ ਰਾਸ਼ਟਰੀ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਕੁੰਵਰ ਖੇਮਚੰਦ ਪ੍ਰਜਾਪਤੀ , ਵਿਦਿਆ ਰਾਣੀ, ਮੋਤੀ ਕੁਮਾਰ, ਰਾਜੂ ਸਿੰਘ, ਨੀਲਮ ਰਾਣੀ, ਮਿੰਟੂ ਕੁਮਾਰ, ਹੋਰਨਾਂ ਨੇ ਕਿਹਾ ਕਿ

PunjabKesari
ਲਾਕ ਡਾਊਨ ਤੇ ਕਰਫ਼ਿਊ ਵਜੋਂ ਘੁਮਿਆਰਾਂ ਵਲੋਂ ਤਿਆਰ ਕੀਤਾ ਗਿਆ ਮਾਲ ਘੜੇ, ਸੁਰਾਹੀ, ਤੰਦੂਰ, ਖਿਡੌਣੇ, ਗਮਲੇ ਆਦਿ ਧਰਿਆ-ਧਰਾਇਆ ਰਹਿ ਗਿਆ। ਉਨ੍ਹਾਂ ਦਾ ਮਾਲ ਖਰੀਦਣ ਵਾਲਾ ਕੋਈ ਨਹੀ ਹੈ। ਇਸ ਹੀ ਤਰਾਂ ਉਨ੍ਹਾਂ ਦਾ 3 ਮਹੀਨੇ ਦਾ ਸੀਜ਼ਨ ਹੁੰਦਾ ਹੈ, ਜੋ ਕਿ ਖਤਮ ਹੋ ਗਿਆ। ਮਾਲ ਨਾ ਵਿਕਣ ਵਜੋਂ ਉਨ੍ਹਾਂ ਲੋਕਾਂ ਨੂੰ ਖਾਣੇ ਦੇ ਲਾਲੇ ਪੈ ਗਏ ਹਨ। ਉਨ੍ਹਾਂ ਲੋਕਾਂ ਨੂੰ ਦਿਨ-ਰਾਤ ਚਿੰਤਾ ਸਤਾਈ ਜਾ ਰਹੀ ਹੈ ਕਿ ਪੇਟ ਕਿਵੇ ਭਰਾਂਗੇ। ਕਈਆਂ ਨੇ ਵਿਆਜ਼ 'ਤੇ ਰਕਮ ਚੁੱਕ ਕੇ ਅਤੇ ਕਈਆਂ ਨੇ ਘਰ ਗਹਿਣੇ ਰੱਖ ਕੇ ਮਾਲ ਤਿਆਰ ਕੀਤਾ ਸੀ, ਜੋ ਕਿ ਵਿਕਣ ਨਾ ਕਾਰਣ ਧਰਿਆ-ਧਰਾਇਆ ਰਹਿ ਗਿਆ। ਉਨ੍ਹਾਂ ਕਿਹਾ ਕਿ ਇੰਝ ਤਾਂ ਉਹ ਲੋਕ ਬਰਬਾਦ ਹੋ ਜਾਣਗੇ।

PunjabKesari
ਜ਼ਿਕਰਯੋਗ ਹੈ ਕਿ ਗਰਮੀ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਠੰਡੇ ਪਾਣੀ ਦੀ ਯਾਦ ਆ ਜਾਂਦੀ ਹੈ। ਗਰੀਬ ਲੋਕਾਂ ਦਾ ਦੇਸੀ ਫਰਿੱਜ ਕਿਹਾ ਜਾਣ ਵਾਲਾ ਘੜਾ, ਸੁਰਾਹੀ, ਮਟਕਾ ਦਾ ਠੰਡਾ ਪਾਣੀ ਪੀ ਕੇ ਗਰੀਬ ਲੋਕ ਆਪਣੀ ਪਿਆਸ ਬੁਝਾ ਲੈਂਦੇ ਹਨ। ਕੋਰੋਨਾ ਵਜੋਂ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਬਾਜ਼ਾਰ ਅਤੇ ਦੁਕਾਨਾਂ ਵੀ ਬੰਦ ਹਨ, ਲੋਕ ਖਰੀਦਦਾਰੀ ਨਹੀਂ ਕਰ ਰਹੇ। ਘੁਮਿਆਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ। 


Babita

Content Editor

Related News