ਕੋਰੋਨਾ ਵਿਰੁੱਧ ਜੰਗ ''ਚ ਡਟੇ ਯੋਧਿਆਂ ਦੇ ਬੱਚਿਆਂ ਲਈ ਇਸ ਯੂਨੀਵਰਸਿਟੀ ਨੇ ਕੀਤਾ ਵਿਸ਼ੇਸ਼ ਐਲਾਨ

Tuesday, Apr 21, 2020 - 06:15 PM (IST)

ਕੋਰੋਨਾ ਵਿਰੁੱਧ ਜੰਗ ''ਚ ਡਟੇ ਯੋਧਿਆਂ ਦੇ ਬੱਚਿਆਂ ਲਈ ਇਸ ਯੂਨੀਵਰਸਿਟੀ ਨੇ ਕੀਤਾ ਵਿਸ਼ੇਸ਼ ਐਲਾਨ

ਮੋਹਾਲੀ (ਨਿਆਮੀਆਂ): ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ 'ਚ ਸਿਖਰਾਂ 'ਤੇ ਹੈ ਅਤੇ ਇਹ ਮਹਾਮਾਰੀ ਵਿਸ਼ਵਵਿਆਪੀ ਪੱਧਰ 'ਤੇ ਸਰਕਾਰਾਂ ਅਤੇ ਲੋਕਾਂ ਲਈ ਚਣੌਤੀ ਬਣ ਗਈ ਹੈ। ਹਾਲਾਂਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਅਜੇ ਵੀ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਕੋਵਿਡ-19 ਯੋਧੇ ਵਜ਼ੀਫ਼ਾ ਸਕੀਮ ਦਾ ਐਲਾਨ ਕਰਕੇ ਭਾਰਤ ਵਿਚ ਮਹਾਂਮਾਰੀ ਵਿਰੁੱਧ ਮੁਹਰਲੀ ਕਤਾਰ ਵਿਚ ਲੜ ਰਹੇ ਅਸਲ ਯੋਧਿਆਂ ਨੂੰ ਸੱਚਾ ਸਨਮਾਨ ਦਿੱਤਾ ਹੈ। ਵਜ਼ੀਫ਼ਾ ਸਕੀਮ ਦਾ ਐਲਾਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਦੇ ਯੋਧਿਆਂ ਦੇ ਬੱਚਿਆਂ ਨੂੰ 5 ਕਰੋੜ ਦੀ ਵਜੀਫ਼ਾ ਰਾਸ਼ੀ ਭੇਂਟ ਕੀਤੀ ਜਾਵੇਗੀ, ਜਿਸ ਵਿਚ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ਼, ਸਫ਼ਾਈ ਸੇਵਕ, ਮੀਡੀਆ ਕਰਮੀ, ਭਾਰਤੀ ਸੂਬਿਆਂ ਦੇ ਪੁਲਸ ਮੁਲਾਜ਼ਮ, ਪੈਰਾ ਮਿਲਟਰੀ ਫੋਰਸਾਂ ਅਤੇ ਸੈਨੀਟੇਸ਼ਨ ਵਰਕਰ ਸ਼ਾਮਲ ਹਨ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਨੇੜੇ ਰਾਤ ਸਮੇਂ ਘਰਾਂ 'ਚ ਸੁੱਟੇ ਧਮਕੀ ਭਰੇ ਪੱਤਰ

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਕੋਵਿਡ-19 ਯੋਧਿਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਸੰਧੂ ਨੇ ਦੱਸਿਆ ਕਿ ਵਜੀਫ਼ਾ ਸਕੀਮ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਪੇਸ਼ ਕੀਤੇ ਗਏ ਸਾਰੇ ਅੰਡਰ-ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ 10 ਫ਼ੀਸਦੀ ਸੀਟਾਂ ਇਨ੍ਹਾਂ ਯੋਧਿਆਂ ਦੇ ਬੱਚਿਆਂ ਲਈ ਰਾਖਵੀਂਆਂ ਹੋਣੀਆਂ ਜਦਕਿ ਪੂਰੀ ਕੋਰਸ ਫ਼ੀਸ ਉਤੇ 10 ਫ਼ੀਸਦੀ ਦੀ ਖਾਸ ਰਿਆਇਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਨਿਕਾਂ ਦੇ ਬੱਚਿਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਬਤੌਰ ਸਹੀ ਮਾਰਗ ਦਰਸ਼ਕ ਕੰਮ ਕਰੇਗੀ ਕਿ ਉਨ੍ਹਾਂ ਨੇ ਸਿੱਖਿਆ ਦੇ ਕਿਹੜੇ ਖਿੱਤੇ ਵਿਚ ਜਾਣਾ ਹੈ। ਸ੍ਰੀ ਸੰਧੂ ਨੇ ਕਿਹਾ ਕਿ ਅਜਿਹੀ ਭਿਆਨਕ ਸਥਿਤੀ 'ਚ ਦੇਸ਼ ਦੀ ਸੇਵਾ 'ਚ ਡਟੇ ਇਨ੍ਹਾਂ ਯੋਧਿਆਂ ਦੀਆਂ ਸੇਵਾਵਾਂ ਬੇਮਿਸਾਲ ਹਨ ਅਤੇ ਸਮੁੱਚੀ ਕੌਮ ਇਨ੍ਹਾਂ ਯੋਧਿਆਂ ਦੇ ਬੱਚਿਆਂ ਦੇ ਭਵਿੱਖ ਦੀ ਦੇਖਭਾਲ ਲਈ ਕਰਜ਼ਦਾਰ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਅੰਤਰਗਤ 'ਵਰਸਿਟੀ ਦੇ ਵੱਖ-ਵੱਖ ਪ੍ਰੋਗਰਾਮਾਂ 'ਚ ਆਨਲਾਈਨ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਵਿਦਿਆਰਥੀ ਵਧੇਰੇ ਜਾਣਕਾਰੀ ਲਈ 'ਵਰਸਿਟੀ ਦੀ ਵੈੱਬਸਾਈਟ www.cuchd.in 'ਤੇ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਫਿਰ ਹੈਲਪਲਾਈਨ ਨੰਬਰ 1800121288800 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਮੋਗਾ: ਕਰਫਿਊ ਦੌਰਾਨ ਪੰਜ ਜੀਆਂ ਦੀ ਬਾਰਾਤ ਲੈ ਕੇ ਗਿਆ ਲਾੜਾ, ਪੁਲਸ ਨੇ ਇੰਝ ਕੀਤਾ ਸੁਆਗਤ

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਸੀ. ਯੂ.-ਏਡ ਮੁਹਿੰਮ ਅਧੀਨ ਤਾਲਾਬੰਦੀ ਦੇ ਪਹਿਲੇ ਦਿਨ ਤੋਂ ਹੀ ਮੋਹਾਲੀ ਅਤੇ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ 'ਚ ਰੋਜ਼ਾਨਾ 2 ਹਜ਼ਾਰ ਦੇ ਕਰੀਬ ਲੋੜਵੰਦਾਂ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ, ਜਿਸ ਦੇ ਅੰਤਰਗਤ ਹੁਣ ਤਕ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਆਰਾ ਅਤੇ ਸਿਹਤਵੰਦ ਖਾਣਾ ਪਰੋਸਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਨਾਥ ਆਸ਼ਰਮਾਂ, ਏਮਜ਼ ਦਿੱਲੀ, ਪੁਲਿਸ ਪ੍ਰਸ਼ਾਸਨ ਅਤੇ ਪਿੰਡਾਂ 'ਚ 3500 ਲੀਟਰ ਦੇ ਕਰੀਬ ਹੈਂਡ ਸੈਨੇਟਾਈਜ਼ਰ ਦੀ ਵੰਡ ਕੀਤੀ ਗਈ ਹੈ। ਜ਼ਿਲਾ ਪ੍ਰਸ਼ਾਸਨ ਮੋਹਾਲੀ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਘੜੂੰਆਂ ਵਿਖੇ 1000 ਬੈਂਡਾਂ ਤੋਂ ਵੱਧ ਸਮਰਥਾ ਦੀ ਆਈਸੋਲੇਸ਼ਨ ਸਹੂਲਤ ਕਾਇਮ ਕੀਤੀ ਹੈ ਜਦਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਪ੍ਰਭਾਵਿਤ ਹੋਏ ਬੇਸਹਾਰਾ ਪਸ਼ੂਆਂ ਨੂੰ ਭੋਜਨ ਪਹੁੰਚਾਉਣ ਲਈ 'ਵਰਸਿਟੀ ਦੇ ਵਲੰਟੀਅਰ ਨਿਰੰਤਰ ਕਾਰਜਸ਼ੀਲ ਹਨ।

ਇਹ ਵੀ ਪੜ੍ਹੋ:ਨਰਸ ਨੂੰ ਜਨਮ ਦਿਨ ਦੀ ਸਰਪ੍ਰਾਈਜ਼ ਪਾਰਟੀ ਦੇ ਕੇ ਪੰਜਾਬ ਪੁਲਸ ਨੇ ਕੀਤਾ ਕਮਾਲ


author

Shyna

Content Editor

Related News