ਕੋਰੋਨਾ ਖਿਲਾਫ ਤੁਰਦਾ-ਫਿਰਦਾ ਹਥਿਆਰ ਹੈ ਇਹ ਆਟੋ (ਵੀਡੀਓ)

07/14/2020 9:45:24 AM

ਅੰਮ੍ਰਿਤਸਰ : ਇਕ ਆਟੋ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਹ ਆਟੋ ਕੋਰੋਨਾ ਖਿਲਾਫ ਤੁਰਦਾ-ਫਿਰਦਾ ਹਥਿਆਰ ਹੈ। ਇਹ ਆਟੋ ਇਨੋਵੇਸ਼ਨ ਦੀ ਅਜਿਹੀ ਮਿਸਾਲ ਹੈ, ਜਿਸ ਤੋਂ ਹਰ ਕਿਸੇ ਨੂੰ ਸਬਕ ਲੈਣਾ ਚਾਹੀਦਾ ਹੈ। ਇਕ ਆਟੋ ਵਾਲਾ ਜੇਕਰ ਕੋਰੋਨਾ ਤੋਂ ਬਚਣ ਲਈ ਅਜਿਹਾ ਜੁਗਾੜ ਕਰ ਸਕਦਾ ਹੈ ਤਾਂ ਕੋਰਨਾ ਖ਼ਿਲਾਫ਼ ਇਸ ਲੜਾਈ 'ਚ ਅਸੀਂ ਆਪਣਾ ਯੋਗਦਾਨ ਕਿਉਂ ਨਹੀਂ ਪਾ ਸਕਦੇ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਘਰ ਗਏ ਪ੍ਰੇਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਹੋਰ ਤਾਂ ਹੋਰ ਇਸ ਆਟੋ ਵਿਚ ਵਾਸ਼ਬੇਸਿਨ, ਸੈਨੀਟਾਈਜ਼ਰ ਤੇ ਵਾਈ-ਫਾਈ ਤੱਕ ਦੀ ਸਹੂਲਤ ਹੈ। ਇੰਨਾਂ ਹੀ ਨਹੀਂ ਕੋਵਿਡ 19 ਤੋਂ ਬਚਣ ਲਈ ਹੈਲਪਲਾਈਨ ਨੰਬਰ ਵੀ ਆਟੋ 'ਤੇ ਲਿਖਾਇਆ ਗਿਆ ਹੈ। ਇਸ ਆਟੋ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ 'ਚ ਸਮਾਜਸੇਵੀ ਅਤੇ ਭਾਰਤ ਦੇ ਅਰਬਪਤੀ ਮਹਿੰਦਰਾ ਸਮੂਹ ਦੇ ਪ੍ਰੈਜ਼ੀਡੈਂਟ ਆਨੰਦ ਮਹਿੰਦਰਾ ਵੀ ਸ਼ਾਮਲ ਹੈ। ਉਨ੍ਹਾਂ ਇਸ ਆਟੋ ਦੀ ਵੀਡੀਓ ਟਵੀਟ ਕੀਤਾ, ਤੇ ਨਾਲ ਲਿਖਿਆ ਕਿ ਯਾਤਰੀਆਂ ਲਈ ਸਵੱਛਤਾ ਬਣਾਈ ਰੱਖਣ ਲਈ ਇਸ ਵਿਚ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋਂ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਕੋਰੋਨਾ ਮਰੀਜ਼ ਹੋਣ ਦੀ ਫੈਲੀ ਅਫ਼ਵਾਹ

ਇਸ ਆਟੋ ਵਿਚ ਹਰੇ ਕਾਰਪੇਟ ਦੇ ਨਾਲ-ਨਾਲ ਵੱਖ-ਵੱਖ ਡਸਟਬਿਨ ਰੱਖੇ ਗਏ ਹਨ, ਜਿਨ੍ਹਾਂ ਵਿਚ ਗਿੱਲਾ ਤੇ ਸੁੱਕਾ ਕਚਰਾ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਕ ਪਾਣੀ ਦੀ ਛੋਟੀ ਜਿਹੀ ਟੰਕੀ ਹੈ, ਜਿਸ ਨਾਲ ਵਾਸ਼ਬੇਸਿਨ ਅਟੈਚ ਹੈ। ਵਾਸ਼ਬੇਸਿਨ ਦੇ ਨਾਲ ਸੋਪ ਡਿਸਪੈਂਸਰ ਤੇ ਹੈਂਡ ਸੈਨੇਟਾਈਜ਼ਰ ਵੀ ਫਿੱਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਟੋ ਵਿਚ ਵਾਈ-ਫਾਈ ਸੇਵਾ, ਇਕ ਡੈਸਕਟਾਪ, ਸਮਾਰਟਫੋਨ ਚਾਰਜਿੰਗ, ਮੋਬਾਈਲ ਨਾਲ ਜੁੜਿਆ ਟੀਵੀ, ਬਲੂਟੁੱਥ ਸਪੀਕਰ, ਪੀਣ ਲਈ ਸ਼ੁੱਘ ਪਾਣੀ ਅਤੇ ਇਕ ਪੱਖਾ ਵੀ ਲੱਗਿਆ ਹੈ। ਯਾਨੀ ਕਿ ਇਕ ਆਟੋ ਵਿਚ ਤੁਹਾਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਸਹੂਲਤ ਮਿਲੇਗੀ, ਨਾਲ-ਨਾਲ ਹੀ ਨਾਲ ਐਂਟਰਨਮੈਂਟ ਦਾ ਵੀ ਪੂਰਾ ਜੁਗਾੜ ਕੀਤਾ ਗਿਆ ਹੈ। 
 


Baljeet Kaur

Content Editor

Related News