ਅੱਜ ਤੋਂ ਪੂਰੇ ਦੇਸ਼ 'ਚ ਵੈਕਸੀਨੇਸ਼ਨ ਸ਼ੁਰੂ, ਜਾਣੋ ਤੁਹਾਨੂੰ ਕਿਵੇਂ ਲੱਗੇਗਾ 'ਕੋਰੋਨਾ ਦਾ ਟੀਕਾ'

01/16/2021 9:49:21 AM

ਜਲੰਧਰ (ਇੰਟ.) : ਪੂਰੇ ਦੇਸ਼ ’ਚ 16 ਜਨਵਰੀ ਮਤਲਬ ਕਿ ਅੱਜ ਤੋਂ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋਵੇਗਾ। ਦੇਸ਼ ਦਾ ਹਰ ਨਾਗਰਿਕ ਇਹ ਜਾਨਣ ਲਈ ਬੇਤਾਬ ਹੈ ਕਿ ਉਸ ਨੂੰ ਕੋਰੋਨਾ ਦਾ ਟੀਕਾ ਕਿਵੇਂ ਲੱਗੇਗਾ। ‘ਜਗ ਬਾਣੀ’ ਤੁਹਾਡੇ ਤੱਕ ਹਰ ਉਸ ਜਾਣਕਾਰੀ ਨੂੰ ਪਹੁੰਚਾ ਰਹੀ ਹੈ ਕਿ ਕਿਵੇਂ ਤੁਹਾਨੂੰ ਟੀਕਾ ਮਿਲੇਗਾ, ਤੁਹਾਨੂੰ ਟੀਕਾ ਕਿੱਥੇ ਲੱਗੇਗਾ, ਟੀਕਾ ਲੱਗਣ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੋਵੇਗਾ। ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇੱਥੇ ਦੇ ਰਹੇ ਹਾਂ।

ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਇਸ ਜ਼ਿਲ੍ਹੇ 'ਚ ਹੋਈ ਐਂਟਰੀ!
ਸਭ ਤੋਂ ਪਹਿਲਾਂ ਇਨ੍ਹਾਂ ਨੂੰ ਮਿਲੇਗਾ ਟੀਕਾ

  • ਟੀਕਾਕਰਣ ਦੇ ਪਹਿਲੇ ਗੇੜ ’ਚ 3 ਕਰੋੜ ਲੋਕਾਂ ਨੂੰ ਮੁਫ਼ਤ ਵੈਕਸੀਨ ਲਾਈ ਜਾਵੇਗੀ।
  • ਸਭ ਤੋਂ ਪਹਿਲਾਂ ਸਰਕਾਰੀ ਤੇ ਨਿਜੀ ਦੋਵੇਂ ਤਰ੍ਹਾਂ ਦੇ ਹਸਪਤਾਲਾਂ ’ਚ ਕੰਮ ਕਰਨ ਵਾਲੇ ਲਗਭਗ ਇਕ ਕਰੋੜ ਸਿਹਤ ਕਾਮਿਆਂ ਨੂੰ ਟੀਕਾ ਲਾਇਆ ਜਾਵੇਗਾ।
  • ਇਸ ਤੋਂ ਬਾਅਦ ਸਾਰੇ ਸੂਬੇ ਅਤੇ ਕੇਂਦਰੀ ਪੁਲਸ ਮਹਿਕਮੇ, ਹਥਿਆਰਬੰਦ ਫੋਰਸਾਂ, ਆਫ਼ਤ ਪ੍ਰਬੰਧਨ ਅਤੇ ਨਾਗਰਿਕ ਸੁਰੱਖਿਆ ਸੰਗਠਨ, ਜੇਲ੍ਹ ਮੁਲਾਜ਼ਮਾਂ, ਨਗਰਪਾਲਿਕਾਵਾਂ ਦੇ ਮਜ਼ਦੂਰਾਂ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਜੁੜੇ ਲਗਭਗ 2 ਕਰੋੜ ਫਰੰਟ ਲਾਈਨ ਵਰਕਰਾਂ ਨੂੰ ਮੌਕਾ ਮਿਲੇਗਾ।
  • ਸੂਬਾ ਸਰਕਾਰ ਅਤੇ ਸੁਰੱਖਿਆ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਿਆਂ ਨਾਲ ਜੁੜੇ ਮਜ਼ਦੂਰਾਂ ਨੂੰ ਵੀ ਇਸ ਗੇੜ ’ਚ ਸ਼ਾਮਲ ਕੀਤਾ ਜਾਵੇਗਾ।
  • ਇਸ ਤੋਂ ਬਾਅਦ 50 ਸਾਲ ਤੋਂ ਜ਼ਿਆਦਾ ਉਮਰ ਦੇ ਹੋਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ।
  • ਪਹਿਲੀ ਡੋਜ਼ ਤੋਂ ਬਾਅਦ ਹੀ ਲੋਕਾਂ ਨੂੰ ਡਿਜੀਟਲ ਸਰਟੀਫਿਕੇਟ ਦਿੱਤਾ ਜਾਵੇਗਾ, ਦੂਸਰੀ ਡੋਜ ਲੱਗਣ ਤੋਂ ਬਾਅਦ ਫਾਈਨਲ ਸਰਟੀਫਿਕੇਟ ਦਿੱਤਾ ਜਾਵੇਗਾ।
  • ਇਸ ਤੋਂ ਬਾਅਦ ਸਰਕਾਰ ਨੇ ਦੇਸ਼ ਦੇ ਤਕਰੀਬਨ 30 ਕਰੋੜ ਲੋਕਾਂ ਨੂੰ ਵੈਕਸੀਨ ਲਾਉਣ ਦੀ ਰੂਪ-ਰੇਖਾ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ 'ਬਰਡ ਫਲੂ' ਦੀ ਦਹਿਸ਼ਤ, ਮਰੇ ਹੋਏ ਮਿਲੇ ਅੱਧੀ ਦਰਜਨ ਤੋਂ ਵੱਧ 'ਕਾਂ'

ਇਨ੍ਹਾਂ ਦਸਤਾਵੇਜ਼ਾਂ ਨਾਲ ਹੋਵੇਗੀ ਰਜਿਸਟ੍ਰੇਸ਼ਨ
ਕੋਰੋਨਾ ਦਾ ਟੀਕਾ ਲਵਾਉਣ ਲਈ ਦੇਸ਼ ਦੇ ਨਾਗਰਿਕਾਂ ਨੂੰ ਸੈਂਟਰ ’ਤੇ ਕੁਝ ਦਸਤਾਵੇਜ਼ ਦੇਣੇ ਪੈਣਗੇ, ਜਿਸ ਨਾਲ ਟੀਮ ਨੂੰ ਇਕ ਰਿਕਾਰਡ ਮੇਨਟੇਨ ਕਰਨ ’ਚ ਆਸਾਨੀ ਹੋਵੇਗੀ, ਨਾਲ ਹੀ ਇਹ ਵੀ ਪਤਾ ਲੱਗ ਸਕੇਗਾ ਕਿ ਕਿਨ੍ਹਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਜਿਨ੍ਹਾਂ ਦਸਤਾਵੇਜ਼ਾਂ ਨੂੰ ਲੈ ਕੇ ਲੋਕਾਂ ਨੂੰ ਸੈਂਟਰ ’ਤੇ ਜਾਣਾ ਹੋਵੇਗਾ, ਉਹ ਇਸ ਤਰ੍ਹਾਂ ਹਨ- ਆਧਾਰ ਕਾਰਡ, ਵੋਟਰ ਆਈ. ਡੀ. ਕਾਰਡ, ਡਰਾਈਵਿੰਗ ਲਾਈਸੈਂਸ, ਪੈਨ ਕਾਰਡ, ਮਨਰੇਗਾ ਜਾਬ ਕਾਰਡ, ਪਾਸਪੋਰਟ, ਫੋਟੋ ਲੱਗਿਆ ਪੈਨਸ਼ਨ ਡਾਕੂਮੈਂਟ, ਫੋਟੋ ਦੇ ਨਾਲ ਸੰਸਦ ਮੈਂਬਰ/ਵਿਧਾਇਕ ਆਦਿ ਵੱਲੋਂ ਜਾਰੀ ਕੀਤਾ ਗਿਆ ਅਧਿਕਾਰਤ ਪਛਾਣ ਪੱਤਰ, ਫੋਟੋ ਵਾਲੀ ਬੈਂਕ ਦੀ ਪਾਸਬੁੱਕ, ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਦੀਆਂ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਫੋਟੋ ਵਾਲੇ ਪਛਾਣ ਪੱਤਰ, NPR ਤਹਿਤ ਰਜਿਸਟਰਾਰ ਜਨਰਲ ਆਫ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਸਮਾਰਟ ਕਾਰਡ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਦਿੱਲੀ ਅੰਦੋਲਨ ਤੋਂ ਬੀਮਾਰ ਪਰਤੇ ਕਿਸਾਨ ਆਗੂ ਦੀ ਮੌਤ
ਰਜਿਸਟ੍ਰੇਸ਼ਨ ਤੋਂ ਬਾਅਦ ਐੱਸ. ਐੱਮ. ਐੱਸ. ਰਾਹੀਂ ਮਿਲੇਗੀ ਜਾਣਕਾਰੀ
ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾਵੇਗਾ, ਉਨ੍ਹਾਂ ਨੂੰ ਪਹਿਲਾਂ ਭਾਰਤ ਸਰਕਾਰ ਵੱਲੋਂ ਜਾਰੀ ਕੋ-ਵਿਨ ਐਪ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਬਿਨਾਂ ਰਜਿਸਟ੍ਰੇਸ਼ਨ ਕਿਸੇ ਨੂੰ ਵੀ ਕੋਰੋਨਾ ਦਾ ਟੀਕਾ ਨਹੀਂ ਲਾਇਆ ਜਾਵੇਗਾ। ਇਸ ਐਪ ’ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਤੁਹਾਡੇ ਮੋਬਾਇਲ ’ਤੇ ਇਕ ਮੈਸੇਜ ਆਵੇਗਾ, ਜਿਸ 'ਚ ਵੈਕਸੀਨ ਲਾਉਣ ਦਾ ਸਮਾਂ, ਤਾਰੀਖ਼ ਤੇ ਸੈਂਟਰ ਦਾ ਪੂਰਾ ਬਿਓਰਾ ਹੋਵੇਗਾ। ਰਜਿਸਟ੍ਰੇਸ਼ਨ ਲਈ ਤੁਹਾਨੂੰ ਆਪਣੀ ਕੋਈ ਇਕ ਫੋਟੋ ਆਈ. ਡੀ. ਦਰਜ ਕਰਵਾਉਣੀ ਪਵੇਗੀ। ਜਿਸ ਆਈ. ਡੀ. ਨੂੰ ਰਜਿਸਟ੍ਰੇਸ਼ਨ ਵੇਲੇ ਦਿੱਤਾ ਜਾਵੇਗਾ, ਟੀਕਾਕਰਣ ਉਸੇ ਦੇ ਆਧਾਰ ’ਤੇ ਹੋਵੇਗਾ, ਕਿਸੇ ਦੂਸਰੀ ਆਈ. ਡੀ. ’ਤੇ ਨਹੀਂ।
ਵੈਕਸੀਨ ਲਗਵਾਉਣ ਤੋਂ ਬਾਅਦ ਸਾਵਧਾਨੀ ਜ਼ਰੂਰੀ
ਵੈਕਸੀਨ ਲੱਗਣ ਤੋਂ ਬਾਅਦ ਲੋਕਾਂ ਨੂੰ ਲੰਬੇ ਸਮੇਂ ਤਕ ਕੋਰੋਨਾ ਤੋਂ ਆਪਣਾ ਬਚਾਅ ਕਰਨਾ ਹੋਵੇਗਾ। ਟੀਕੇ ਦੀ ਪਹਿਲੀ ਤੇ ਦੂਜੀ ਖੁਰਾਕ ਮਿਲਣ ਦਰਮਿਆਨ ਵੀ ਵਿਅਕਤੀ ਕੋਰੋਨਾ ਤੋਂ ਪੀੜਤ ਹੋ ਸਕਦਾ ਹੈ। ਦੂਸਰੀ ਖੁਰਾਕ ਲੈਣ ਤੋਂ ਕੁਝ ਦਿਨ ਲੰਘਣ ਤੋਂ ਬਾਅਦ ਹੀ ਕਿਸੇ ਵਿਅਕਤੀ ’ਚ ਇਨਫੈਕਸ਼ਨ ਖ਼ਿਲਾਫ਼ ਐਂਟੀਬਾਡੀ ਦਾ ਨਿਰਮਾਣ ਹੁੰਦਾ ਹੈ। ਦੂਸਰੀ ਖੁਰਾਕ ਦਿੱਤੇ ਜਾਣ ਤੋਂ 14 ਦਿਨ ਬਾਅਦ ਐਂਟੀਬਾਡੀ ਵਿਕਸਿਤ ਹੁੰਦੀ ਹੈ, ਇਸ ਲਈ ਪੂਰੇ ਚੱਕਰ ’ਚ 42 ਦਿਨ ਲੱਗਦੇ ਹਨ। ਇਸ ਦਰਮਿਆਨ ਕੋਈ ਸੁਰੱਖਿਅਤ ਨਹੀਂ ਹੈ। ਟੀਕਾ ਲੱਗਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਉਸ ਨਾਲ ਕਿੰਨੇ ਸਮੇਂ ’ਚ ਐਂਟੀਬਾਡੀ ਬਣ ਸਕਦੀ ਹੈ ਅਤੇ ਇਹ ਕਦੋਂ ਤਕ ਸਰੀਰ ’ਚ ਰਹੇਗੀ।
ਨੋਟ : ਅੱਜ ਤੋਂ ਪੂਰੇ ਦੇਸ਼ 'ਚ ਸ਼ੁਰੂ ਹੋਈ ਕੋਰੋਨਾ ਵੈਕਸੀਨੇਸ਼ਨ ਬਾਰੇ ਤੁਹਾਡੀ ਕੀ ਹੈ ਰਾਏ


Babita

Content Editor

Related News