ਜਾਣੋ ਕੋਰੋਨਾ ਵਾਇਰਸ ਟੈਸਟਿੰਗ ਕਿੱਟਾਂ ਦੇ ਘਪਲੇ ਦਾ ਆਖਰ ਕੀ ਹੈ ਸੱਚ (ਵੀਡੀਓ)

Thursday, Apr 30, 2020 - 08:01 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ। ਹਰ ਦੇਸ਼ ਵੱਡੇ ਪੱਧਰ ’ਤੇ ਇਸ ਦੇ ਟੈਸਟ ਕਰਨ ’ਤੇ ਲੱਗਿਆ ਹੋਇਆ ਤਾਂ ਜੋ ਇਨਫੈਕਟਿਡ ਲੋਕਾਂ ਨੂੰ ਲੱਭ ਕੇ ਦੂਸਰਿਆਂ ਤੋਂ ਦੂਰ ਕੀਤਾ ਜਾ ਸਕੇ ਅਤੇ ਬੀਮਾਰੀ ਦੀ ਲਾਗ ਲੱਗਣ ਤੋਂ ਹੋਰਾਂ ਲੋਕਾਂ ਨੂੰ ਬਚਾਇਆ ਜਾ ਸਕੇ। ਕੋਰੋਨਾ ਦਾ ਪਤਾ ਲਗਾਉਣ ਲਈ ਦੋ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ। ਇਕ ਤਰੀਕਾ RT-PCR ਹੈ, ਜਿਸ ਦੇ ਟੈਸਟ ਦੀ ਰਿਪੋਰਟ ਆਉਣ ’ਚ ਕੁਝ ਸਮਾਂ ਲੱਗਦਾ ਅਤੇ ਦੂਜਾ ਤਰੀਕਾ ਰੈਪਿਡ ਟੈਸਟ, ਜਿਸ ਦੀ ਰਿਪੋਰਟ ਕੁਝ ਮਿੰਟਾਂ ਵਿਚ ਆ ਜਾਂਦੀ ਹੈ ਪਰ ਭਾਰਤ ਸਰਕਾਰ ਰੈਪਿਡ ਟੈਸਟ ਉੱਪਰ ਜ਼ਿਆਦਾ ਇਤਬਾਰ ਨਹੀਂ ਕਰ ਰਹੀ। ਇਸ ਸਬੰਧ ’ਚ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਤਰੀਕਾ ਬਹੁਤਾ ਭਰੋਸੇਯੋਗ ਨਹੀਂ ਹੈ। ਕੋਰੋਨਾ ਵਾਇਰਸ ਟੈਸਟਿੰਗ ਕਿੱਟਾਂ ਦੀ ਖਰੀਦ ਨੂੰ ਲੈ ਕੇ ਵੀ ਵਿਵਾਦ ਸਾਹਮਣੇ ਆ ਰਹੇ ਹਨ। 

ਦੱਸ ਦੇਈਏ ਕਿ ICMR ਯਾਨੀ Indian Council of Medical Research ਉੱਪਰ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹ ਢਾਈ ਸੌ ਰੁਪਏ ਵਾਲੀ ਕਿੱਟ ਛੇ ਸੌ ਰੁਪਏ ਵਿਚ ਖ਼ਰੀਦ ਰਿਹਾ ਹੈ। ਮੈਟ੍ਰਿਕ ਲੈਬਜ਼ ਨਾਂ ਦੀ ਕੰਪਨੀ ਇਹ ਟੈਸਟਿੰਗ ਕਿੱਟਾਂ ਚੀਨ ਤੋਂ ਭਾਰਤ ਮੰਗਵਾ ਰਹੀ ਹੈ ਅਤੇ ਅੱਗੋਂ ਰੇਅਰ ਮੈਟਾਬੋਲਿਕਸ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਇਹ ਕਿੱਟਾਂ ਭਾਰਤ ’ਚ ਵੰਡ ਰਹੀ ਹੈ। ਮਾਰਚ ਮਹੀਨੇ ਇਨ੍ਹਾਂ ਦੋਨਾਂ ਕੰਪਨੀਆਂ ਦਾ ਆਪਸ ਵਿਚ ਸਮਝੌਤਾ ਹੋਇਆ ਸੀ ਪਰ ਬਾਅਦ ਵਿਚ ਪੈਸਿਆਂ ਦੇ ਲੈਣ-ਦੇਣ ਕਾਰਨ, ਇਨ੍ਹਾਂ ਵਿਚ ਅਣਬਣ ਹੋ ਗਈ ਅਤੇ ਮਾਮਲਾ ਦਿੱਲੀ ਹਾਈ ਕੋਰਟ ’ਚ ਪਹੁੰਚ ਗਿਆ। ਜਦੋਂ ਇਹ ਮਾਮਲਾ ਅਦਾਲਤ ਵਿਚ ਪਹੁੰਚਿਆ ਤਾਂ ਪਤਾ ਲੱਗਾ ਕਿ ਜਿਹੜੀਆਂ ਕਿੱਟਾਂ ਭਾਰਤ ਵਿਚ ਛੇ ਸੌ ਰੁਪਏ ਦੀਆਂ ਵੇਚੀਆਂ ਜਾ ਰਹੀਆਂ ਹਨ, ਉਹ ਚੀਨ ਤੋਂ ਦੋ ਸੌ ਪੰਤਾਲੀ ਰੁਪਈਏ ’ਚ ਮੰਗਵਾਈਆਂ ਜਾ ਰਹੀਆਂ ਹਨ। 

ਫਿਰ ਅਦਾਲਤ ਨੇ ਇਨ੍ਹਾਂ ਨੂੰ ਝਾੜ ਵੀ ਪਾਈ ਕਿ ਦੋ ਸੌ ਪੰਤਾਲੀ ਰੁਪਏ ਵਾਲੀ ਕਿੱਟ ਜੇ ਛੇ ਸੌ ਦੀ ਥਾਂ ਚਾਰ ਸੌ ਰੁਪਏ ’ਚ ਵੀ ਵੇਚੀ ਜਾਵੇ ਤਾਂ ਖਰੀਦ ਮੁੱਲ ਤੋਂ 151 ਰੁਪਏ ਹੋਰ ਲੈਣ ਨਾਲ ਕੰਪਨੀ 61 ਫੀਸਦੀ ਮੁਨਾਫਾ ਕਮਾ ਸਕਦੀ ਹੈ। ਇਸ ਲਈ ਜੀ.ਐੱਸ.ਟੀ. ਸਮੇਤ ਰੈਪਿਡ ਟੈਸਟਿੰਗ ਕਿੱਟ ਦੀ ਕੀਮਤ ਚਾਰ ਸੌ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਸ ਮਾਮਲੇ ਦੇ ਸਬੰਧ ’ਚ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਸੁਣੋ ਇਹ ਰਿਪੋਰਟ...


author

rajwinder kaur

Content Editor

Related News