ਇਨਸਾਨੀਅਤ ਸ਼ਰਮਸਾਰ: ਕੋਰੋਨਾ ਮਰੀਜ਼ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ, ਸਿਵਲ ਹਸਪਤਾਲ ਨੇ ਵੀ ਕੀਤਾ ਦਾਖ਼ਲ ਕਰਨ ਤੋਂ ਇਨਕਾਰ
Sunday, May 09, 2021 - 12:00 PM (IST)
ਲਾਂਬੜਾ (ਵਰਿੰਦਰ)- ਕੋਰੋਨਾ ਦੀ ਦੂਜੀ ਖ਼ਤਰਨਾਕ ਲਹਿਰ ਜਿੱਥੇ ਰੋਜ਼ਾਨਾ ਭਾਰੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ, ਉੱਥੇ ਹੀ ਅਨੇਕਾਂ ਹੀ ਬੇਵੱਸ ਲੋਕ ਰੋਜ਼ਾਨਾ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸ ਲਾਗ ਦੀ ਬੀਮਾਰੀ ਦੀ ਦਹਿਸ਼ਤ ਦੌਰਾਨ ਕਈ ਵਾਰ ਕੋਰੋਨਾ ਪੀੜਤ ਮਰੀਜ਼ਾਂ ਨੂੰ ਮੌਜੂਦਾ ਹਾਲਾਤ ਬੜੇ ਹੀ ਬੇਵੱਸ ਅਤੇ ਲਾਚਾਰ ਕਰ ਛੱਡਦੇ ਹਨ।
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਅਜਿਹਾ ਹੀ ਕੋਰੋਨਾ ਨਾਲ ਪੀੜਤ ਇਕ ਨੌਜਵਾਨ ਦਾ ਮਾਮਲਾ ਜਲੰਧਰ ਦੇ ਲਾਂਬੜਾ 'ਚੋਂ ਸਾਹਮਣੇ ਆਇਆ ਹੈ। ਇਸ ਸਬੰਧੀ ਕੋਰੋਨਾ ਪੀੜਤ ਸਾਹਿਲ ਵਾਸੀ ਸ਼ਾਹਕੋਟ ਹਾਲ ਵਾਸੀ ਪਿੰਡ ਲੁਹਾਰਾਂ ਨੇ ਦੱਸਿਆ ਕਿ ਉਹ ਪਿੰਡ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਸ਼ੁੱਕਰਵਾਰ ਵਡਾਲਾ ਚੌਂਕ ਵਿਖੇ ਉਸ ਦਾ ਕੋਰੋਨਾ ਰੈਪਿਡ ਟੈਸਟ ਹੋਇਆ ਸੀ, ਜਿਸ ਵਿਚ ਉਹ ਪਾਜ਼ੇਟਿਵ ਪਾਇਆ ਗਿਆ। ਸ਼ਨੀਵਾਰ ਉਸ ਨੂੰ ਕੋਰੋਨਾ ਹੋਣ ਦਾ ਮਕਾਨ ਮਾਲਕ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਉਸ ਨੂੰ ਮਕਾਨ ਵਿਚੋਂ ਚਲੇ ਜਾਣ ਦਾ ਆਖ ਦਿੱਤਾ।
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ
ਉਸ ਨੇ ਦੱਸਿਆ ਕਿ ਕਿਸੇ ਗੰਭੀਰ ਮਜਬੂਰੀਵੱਸ ਉਹ ਆਪਣੇ ਘਰ ਵੀ ਨਹੀਂ ਜਾ ਸਕਦਾ, ਜਿਸ ’ਤੇ ਉਹ ਪ੍ਰੇਸ਼ਾਨੀ ਦੀ ਹਾਲਤ ਵਿਚ ਲਾਂਬੜਾ ਪਹੁੰਚ ਕੇ ਬੰਦ ਬਾਜ਼ਾਰ ਵਿਚ ਇਕੱਲਾ ਹੀ ਕਈ ਘੰਟੇ ਬੈਠਾ ਰਿਹਾ ਅਤੇ ਮਦਦ ਲਈ ਫੋਨ ਲਗਾਉਂਦਾ ਰਿਹਾ। ਤਹਿਸੀਲਦਾਰ ਕੁਲਵੰਤ ਸਿੰਘ ਅਤੇ ਹੈਲਥ ਟੀਮ ਮੌਕੇ ’ਤੇ ਪਹੁੰਚੀ ਅਤੇ ਕੋਰੋਨਾ ਮਰੀਜ਼ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ।
ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਵੱਲੋਂ ਕੋਰੋਨਾ ਮਰੀਜ਼ ਨੂੰ ਦੱਸਿਆ ਗਿਆ ਕਿ ਉਸ ਦੀ ਬੀਮਾਰੀ ਦੇ ਲੱਛਣ ਅਜੇ ਗੰਭੀਰ ਨਹੀਂ ਹਨ, ਇਸ ਲਈ ਉਸ ਨੂੰ ਦਾਖ਼ਲ ਨਹੀਂ ਕਰ ਸਕਦੇ। ਉਹ ਘਰ ਵਿਚ ਹੀ ਇਕਾਂਤਵਾਸ ਹੋ ਕੇ ਠੀਕ ਹੋ ਸਕਦਾ ਹੈ ਪਰ ਦੇਰ ਸ਼ਾਮ ਤੱਕ ਸਿਵਲ ਹਸਪਤਾਲ ਵਿਚ ਮੌਜੂਦ ਕੋਰੋਨਾ ਮਰੀਜ਼ ਦੀ ਫਰਿਆਦ ਸੀ ਕਿ ਉਸ ਨੇ ਸਵੇਰ ਦਾ ਕੁਝ ਵੀ ਨਹੀਂ ਖਾਧਾ ਅਤੇ ਉਸ ਕੋਲ ਰਹਿਣ ਲਈ ਹੁਣ ਕੋਈ ਵੀ ਟਿਕਾਣਾ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਾ ਆ ਸਕਣ, ਇਸ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ\
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?