ਕੋਰੋਨਾ ਆਫਤ :ਬਾਗਬਾਨੀ ’ਚ ਹੋਣ ਵਾਲੀ ਮੁਨਾਫੇ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ (ਤਸਵੀਰਾਂ)
Sunday, Aug 23, 2020 - 06:13 PM (IST)
ਬਠਿੰਡਾ (ਮਰੀਸ਼ ਗਰਗ) - ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਵੱਧ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ ਤੋਂ ਹਫ਼ਤੇ ’ਚ 2 ਦਿਨ ਤਾਲਾਬੰਦੀ ਕਰ ਦਿੱਤੀ ਗਈ ਹੈ। ਤਾਲਾਬੰਦੀ ਦਾ ਅਸਰ ਆਮ ਜਨਤਾ ਦੇ ਨਾਲ-ਨਾਲ ਬਾਗਬਾਨੀ ’ਤੇ ਵੀ ਪੈ ਰਿਹਾ ਹੈ। ਬਠਿੰਡਾ ਜ਼ਿਲੇ ਨੂੰ ਬਾਗਬਾਨੀ ਦਾ ਗੜ੍ਹ ਮੰਨਿਆ ਜਾਂਦਾ ਹੈ। ਤਲਵੰਡੀ ਸਾਬੋ ਦੇ ਇਲਾਕੇ ’ਚ ਕਿੰਨੂ ਅਤੇ ਅਮਰੂਦ ਦੇ ਬਾਗ ਵੱਡੀ ਗਿਣਤੀ ’ਚ ਹਨ। ਇਲਾਕੇ ’ਚ ਇਸ ਵਾਰ ਅਮਰੂਦ ਦੀ ਫਸਲ ਭਰਪੂਰ ਮਾਤਰਾ ਵਿਚ ਹੋਈ ਹੈ, ਜਿਸ ਨਾਲ ਬਾਗਵਾਲਿਆਂ ਦੇ ਨਾਲ-ਨਾਲ ਠੇਕੇਦਾਰਾਂ ਨੂੰ ਵੀ ਚੰਗਾ ਮੁਨਾਫਾ ਹੋਣ ਦੀ ਉਮੀਦ ਸੀ।
ਪੜ੍ਹੋ ਇਹ ਵੀ ਖਬਰ - ਨਸ਼ੇ ਤੋਂ ਪਰੇਸ਼ਾਨ ਮਾਂ-ਬਾਪ ਬੱਚੇ ਨੂੰ ਕਹਿੰਦੇ ਹਨ, ‘‘ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਮਰ ਜਾਂਦਾ’’
ਜਾਣਕਾਰੀ ਅਨੁਸਾਰ ਇਸ ਵਾਰ ਅਮਰੂਦ ਦਾ ਬਾਗ ਢੇਡ ਲੱਖ ਤੋਂ ਢਾਈ ਲੱਕ ਰੁਪਏ ਤੱਕ ਪ੍ਰਤੀ ਏਕੜ ਠੇਕੇ ’ਤੇ ਲੱਗਿਆ ਹੋਇਆ ਸੀ। ਅਮਰੂਦ ਦੇ ਬਾਗ ਦਾ ਠੇਕਾ ਫਰਵਰੀ 2020 ’ਚ ਹੋਇਆ ਸੀ ਪਰ ਕੋਰੋਨਾ ਕਾਰਨ ਹੋਈ ਤਾਲਾਬੰਦੀ ਦੇ ਕਾਰਨ ਠੇਕੇਦਾਰਾਂ ਦੇ ਅਰਮਾਨਾਂ ’ਤੇ ਪਾਣੀ ਫਿਰ ਗਿਆ। ਦੱਸ ਦੇਈਏ ਕਿ ਠੇਕੇਦਾਰਾਂ ਦੀ ਚਿੰਤਾ ਕਰਫਿਊ ਲੱਗਣ ਕਾਰਨ ਪਹਿਲਾਂ ਵਧਦੀ ਗਈ। ਫਿਰ ਕਰਫਿਊ ਤੋਂ ਬਾਅਦ ਮਾਰਕਿਟ ਖੁੱਲ੍ਹਣ ਕਾਰਨ ਫਲਾਂ ਦੀ ਫਿਕਰੀ ਘੱਟ ਹੋ ਰਹੀ ਸੀ ਅਤੇ ਠੇਕੇਦਾਰ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਸੀ। ਹੁਣ ਬੀਤੇ ਦਿਨੀਂ ਤੋਂ ਲਾਏ ਗਏ ਹਫਤੇ ਦੇ ਮੁੜ ਕਰਫਿਊ ਕਾਰਨ ਠੇਕੇਦਾਰਾਂ ਦੀ ਚਿੰਤਾ ਮੁੜ ਤੋਂ ਵਧ ਗਈ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’
ਇਸ ਦਾ ਕਾਰਨ ਇਹ ਹੈ ਕਿ 6 ਵਜੇ ਤੋਂ ਲੈ ਕੇ 6 ਵਜੇ ਤੱਕ ਮਾਰਕਿਟ ਖੁੱਲ੍ਹਣ ਕਾਰਨ ਵਿੱਕਰੀ ਘੱਟ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਇਸ ਦੇ ਨਾਲ-ਨਾਲ ਸ਼ਨਿਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਹੋਣ ਕਾਰਨ ਠੇਕੇਦਾਰ ਹੋਰ ਮੰਦੀ ਦੀ ਮਾਰ ਝੱਲ ਰਹੇ ਹਨ।
ਪੜ੍ਹੋ ਇਹ ਵੀ ਖਬਰ - ਇੱਕਲੇ ਨਹੀਂ, ਆਪਣੇ ਪਾਟਨਰ ਨਾਲ ਕਰੋ ਇਹ ‘ਕਸਰਤ’, ਰਹੋਗੇ ਹਮੇਸ਼ਾ ‘ਫਿੱਟ‘
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਮਰੂਦ ਦੇ ਬਾਗ ਦੇ ਠੇਕੇਦਾਰ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਨੂੰ ਫਸਲ ਨੂੰ ਚੰਗਾ ਮੁਨਾਫਾ ਹੋਣ ਵਾਲਾ ਸੀ। ਉਨ੍ਹਾਂ ਦੀਆਂ ਉਮੀਦਾਂ ’ਤੇ ਕੋਰੋਨਾ ਕਾਰਨ ਕੀਤੀ ਜਾ ਰਹੀ ਤਾਲਾਬੰਦੀ ਅਤੇ ਕਰਫਿਊ ਨੇ ਪਾਣੀ ਫੇਰ ਦਿੱਤਾ ਹੈ। ਇਨ੍ਹਾਂ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ
ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਆਪਣੀਆਂ ਆਈਬ੍ਰੋਅ ਤੇ ਪਲਕਾਂ ਨੂੰ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ