ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ

Monday, Jul 30, 2018 - 05:51 AM (IST)

ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ

 ਕਰਤਾਰਪੁਰ,   (ਸਾਹਨੀ)-  ਕਰਤਾਰਪੁਰ ਪੁਲਸ ਨੇ ਵੱਖ-ਵੱਖ ਥਾਈਂ ਕੀਤੀ ਨਾਕਾਬੰਦੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਅਾਂ ਨੂੰ ਕਾਬੂ ਕੀਤਾ ਹੈ।  ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਪੱਪੂ ਗਿੱਲ ਵੱਲੋਂ ਜੰਡੇ ਸਰਾਏ ਰੋਡ ’ਤੇ ਗਸ਼ਤ ਦੌਰਾਨ ਗੁਪਤ  ਸੂਚਨਾ  ’ਤੇ ਨਾਕਾਬੰਦੀ ਕਰ ਕੇ ਇਕ ਕਾਰ  ਸਵਾਰ ਜੀਵਨ ਲਾਲ ਪੁੱਤਰ ਸੋਮ ਲਾਲ ਵਾਸੀ ਸੰਘਵਾਲ ਪਾਸੋਂ 15000 ਮਿਲੀ ਲਿਟਰ ਨਾਜਾਇਜ਼ ਸ਼ਰਾਬ ਨਾਲ ਭਰੀ ਪਲਾਸਟਿਕ ਦੀ ਕੈਨੀ ਬਰਾਮਦ ਕੀਤੀ। ਉਸ ਵਿਰੁੱਧ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਐੱਸ. ਆਈ. ਪਰਮਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਨਾਕਾਬੰਦੀ ਦੌਰਾਨ ਜੰਡੇ ਸਰਾਏ ਮੌਡ਼ ’ਤੇੇ ਸ਼ੱਕ ਦੇ ਆਧਾਰ ’ਤੇ ਜਸਵੀਰ ਸਿੰਘ ਪੁੱਤਰ ਦਾਰਾ ਰਾਮ ਵਾਸੀ ਆਲਮਪੁਰ ਬੱਕਾ ਜ਼ਿਲਾ ਜਲੰਧਰ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ  ਉਸ ਕੋਲੋਂ 75 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ਅਤੇ ਏ. ਐੱਸ. ਆਈ. ਸੁਖਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਨਾਕਾਬੰਦੀ ਦੌਰਾਨ ਮੁਕੇਸ਼ ਉਰਫ ਮਨੀ ਪੁੱਤਰ ਸਤਪਾਲ ਵਾਸੀ ਬਡ਼ਾ ਪਿੰਡ   ਨੂੰ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ  ਉਸ ਕੋਲੋਂ 90 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ। ਉਨ੍ਹਾਂ ਵਿਰੁੱਧ ਮਾਮਲੇ ਦਰਜ ਕਰ ਲਏ ਗਏ ਹਨ।


Related News