ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ
Thursday, Aug 30, 2018 - 02:00 AM (IST)
ਫ਼ਰੀਦਕੋਟ, (ਰਾਜਨ)- ਵੱਖ-ਵੱਖ ਪੁਲਸ ਪਾਰਟੀਅਾਂ ਨੇ ਗਸ਼ਤ ਦੌਰਾਨ 3 ਵਿਅਕਤੀਅਾਂ ਨੂੰ ਨਸ਼ੇ ਵਾਲੇ ਪਦਾਰਥਾਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਕੋਟਕਪੂਰਾ ਰੋਡ ਦੀਅਾਂ ਨਹਿਰਾਂ ’ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੰਦੀਪ ਕੁਮਾਰ ਉਰਫ਼ ਬੋਨੀ ਵਾਸੀ ਗੋਦਡ਼ੀ ਸਾਹਿਬ ਫਰੀਦਕੋਟ ਕਾਰ ’ਚ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਲੈ ਕੇ ਆ ਰਿਹਾ ਹੈ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਉਕਤ ਵਿਅਕਤੀ ਦੀ ਕਾਰ ਨੂੰ ਰੋਕ ਕੇ ਕਾਰ ਦੀ ਚੈਕਿੰਗ ਕੀਤੀ ਤਾਂ ਉਸ ’ਚੋਂ ਨਾਜਾਇਜ਼ ਸ਼ਰਾਬ ਦੀਅਾਂ 10 ਪੇਟੀਆਂ ਬਰਾਮਦ ਹੋਈਅਾਂ। ®®ਇਸੇ ਤਰ੍ਹਾਂ, ਦੂਜੇ ਮਾਮਲੇ ’ਚ ਜਦੋਂ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਸੀ. ਆਈ. ਏ. ਸਟਾਫ਼ ਫਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪਿੰਡ ਭਗਤੂਆਣਾ ਦੇ ਚੁਰਸਤੇ ’ਚ ਪੁੱਜਣ ’ਤੇ ਗੁਪਤ ਇਤਲਾਹ ਮਿਲੀ ਕਿ ਪਿੰਡ ਦਾ ਸੁਖਪਾਲ ਸਿੰਘ ਉਰਫ਼ ਚੱਪਾ ਅਤੇ ਤਾਰਾ ਸਿੰਘ ਆਪਣੇ ਘਰ ਨਾਜਾਇਜ਼ ਸ਼ਰਾਬ ਕੱਢਣ ਦੇ ਆਦੀ ਹਨ। ਇਸ ਸੂਚਨਾ ’ਤੇ ਜਦੋਂ ਪੁਲਸ ਪਾਰਟੀ ਵੱਲੋਂ ਉਕਤ ਦੋਵਾਂ ਦੇ ਟਿਕਾਣੇ ’ਤੇ ਛਾਪਾਮਾਰੀ ਕੀਤੀ ਗਈ ਤਾਂ ਇਨ੍ਹਾਂ ’ਚੋਂ ਚੱਪਾ ਭੱਜਣ ’ਚ ਕਾਮਯਾਬ ਹੋ ਗਿਆ, ਜਦਕਿ ਤਾਰਾ ਸਿੰਘ ਨੂੰ 6 ਡਰੰਮ, ਜਿਨ੍ਹਾਂ ਵਿਚ 950 ਲਿਟਰ ਲਾਹਣ ਸੀ, ਸਮੇਤ ਕਾਬੂ ਕਰ ਲਿਆ ਗਿਆ।
®®ਉੱਧਰ, ਤੀਜੇ ਮਾਮਲੇ ’ਚ ਸਹਾਇਕ ਥਾਣੇਦਾਰ ਜਗਦੇਵ ਸਿੰਘ ਪੁਲਸ ਪਾਰਟੀ ਨਾਲ ਗਸ਼ਤ ’ਤੇ ਨਿਕਲੇ ਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾ ਕੋਲ ਪੁੱਜਣ ’ਤੇ ਇਕ ਵਿਅਕਤੀ ਆਪਣੇ ਹੱਥ ’ਚ ਲਿਫਾਫਾ ਫੜੀ ਆਉਂਦਾ ਦਿਖਾਈ ਦਿੱਤਾ। ਇਸ ਸਮੇਂ ਇਹ ਵਿਅਕਤੀ ਪੁਲਸ ਨੂੰ ਵੇਖ ਕੇ ਭੱਜਣ ਲੱਗਾ ਤਾਂ ਮੁਲਾਜ਼ਮਾਂ ਨੇ ਇਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਨਸ਼ੇ ਵਾਲੀਅਾਂ 150 ਗੋਲੀਆਂ ਬਰਾਮਦ ਹੋਈਅਾਂ। ਮੁਲਜ਼ਮ ਦੀ ਪਛਾਣ ਸਾਧੂ ਸਿੰਘ ਪੁੱਤਰ ਬਚਨ ਸਿੰਘ ਵਾਸੀ ਮੱਲ੍ਹਾ ਵਜੋਂ ਹੋਈ ਹੈ।
