ਵੰਦੇ ਭਾਰਤ 1, ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ 3 ਤੇ ਵੈਸ਼ਨੋ ਦੇਵੀ ਸਪੈਸ਼ਲ ਪੌਣੇ 7 ਘੰਟੇ ਲੇਟ
Wednesday, Dec 31, 2025 - 09:25 AM (IST)
ਜਲੰਧਰ (ਪੁਨੀਤ) : ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਸਿਲਸਿਲੇ ਵਿਚ ਵੰਦੇ ਭਾਰਤ ਐਕਸਪ੍ਰੈੱਸ 12029 ਆਪਣੇ ਤੈਅ ਸਮੇਂ 12.06 ਤੋਂ ਲੱਗਭਗ ਇਕ ਘੰਟਾ ਲੇਟ 1 ਵਜੇ ਦੇ ਲੱਗਭਗ ਸਿਟੀ ਪੁੱਜੀ। ਨਵੀਂ ਦਿੱਲੀ ਤੋਂ ਆਉਣ ਵਾਲੀ 22487 ਵੰਦੇ ਭਾਰਤ ਅੱਧੇ ਘੰਟਾ ਲੇਟ ਰਾਤ 8 ਵਜੇ ਕੈਂਟ ਪੁੱਜੀ, ਜਦੋਂ ਕਿ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਲੱਗਭਗ 25 ਮਿੰਟ ਦੀ ਦੇਰੀ ਨਾਲ ਕੈਂਟ ਪੁੱਜੀ। ਅਗਾਊਂ ਤੈਅ ਸ਼ਡਿਊਲ ਮੁਤਾਬਕ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ 12497 ਲੁਧਿਆਣਾ ਤੋਂ ਸ਼ਾਰਟ ਟਰਮੀਨੇਟ ਕਰਦੇ ਹੋਏ ਵਾਪਸ ਮੁੜ ਗਈ। ਆਮਰਪਾਲੀ ਐਕਸਪ੍ਰੈੱਸ 15707 ਦੁਪਹਿਰ 3 ਵਜੇ ਦੇ ਲੱਗਭਗ ਸਿਟੀ ਪੁੱਜੀ। ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ 14680 ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ 3 ਘੰਟੇ ਦੀ ਦੇਰੀ ਨਾਲ ਜਲੰਧਰ ਪੁੱਜੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਟੈਂਡਰ ਘੁਟਾਲਾ ਮਾਮਲੇ 'ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਇੰਪਰੂਵਮੈਂਟ ਟਰੱਸਟ ਦੇ 7 ਇੰਜੀਨੀਅਰ ਸਸਪੈਂਡ
ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ 8 ਘੰਟੇ ਦੀ ਦੇਰੀ ਨਾਲ ਸ਼ਾਮ 6 ਵਜੇ ਕੈਂਟ ਪੁੱਜੀ। ਹੇਮਕੁੰਟ ਐਕਸਪ੍ਰੈੱਸ 14609 ਸਵਾ 2 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 3 ਵਜੇ ਕੈਂਟ ਪੁੱਜੀ। ਵਾਰਾਣਸੀ ਤੋਂ ਆਉਣ ਵਾਲੀ ਬੇਗਮਪੁਰਾ ਐਕਸਪ੍ਰੈੱਸ 12237 ਆਪਣੇ ਤੈਅ ਸਮੇਂ ਤੋਂ ਸਵਾ 3 ਘੰਟੇ ਦੀ ਦੇਰੀ ਨਾਲ ਸਵਾ 10 ਵਜੇ ਕੈਂਟ ਪੁੱਜੀ। ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਜਾਣ ਵਾਲੀ 04081 ਵੈਸ਼ਨੋ ਦੇਵੀ ਸਪੈਸ਼ਲ ਪੌਣੇ 7 ਘੰਟੇ ਦੀ ਦੇਰੀ ਨਾਲ 12 ਵਜੇ ਕੈਂਟ ਪੁੱਜੀ। ਜੰਮੂ ਜਾਣ ਵਾਲੀ ਪੂਜਾ ਐਕਸਪ੍ਰੈੱਸ 12413 ਸਾਢੇ 7 ਘੰਟੇ ਦੀ ਦੇਰੀ ਨਾਲ ਸਵੇਰੇ 11 ਵਜੇ ਕੈਂਟ ਆਈ। ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ 14631 ਸਵਾ ਘੰਟਾ ਲੇਟ ਰਹੀ। ਜੰਮੂਤਵੀ ਐਕਸਪ੍ਰੈੱਸ 18309 ਸਾਢੇ 6 ਘੰਟੇ ਦੀ ਦੇਰੀ ਨਾਲ ਦੁਪਹਿਰ ਸਵਾ 1 ਵਜੇ ਤੋਂ ਬਾਅਦ ਸਿਟੀ ਪੁੱਜੀ। ਅੰਮ੍ਰਿਤਸਰ ਤੋਂ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ 2 ਘੰਟੇ ਦੀ ਦੇਰੀ ਨਾਲ ਸਵੇਰੇ ਸਾਢੇ 8 ਵਜੇ ਸਿਟੀ ਪੁੱਜੀ।
