ਹੈਰੋਇਨ ਤੇ ਪਾਬੰਦੀਸ਼ੁਦਾ ਪਦਾਰਥਾਂ ਸਮੇਤ ਫੜ੍ਹੇ 6 ਦੋਸ਼ੀ
Monday, Dec 29, 2025 - 04:54 PM (IST)
ਫਿਰੋਜ਼ਪੁਰ (ਮਲਹੋਤਰਾ) : ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਪਾਬੰਦੀਸ਼ੁਦਾ ਸਮਾਨ ਦੇ ਨਾਲ 6 ਦੋਸ਼ੀਆਂ ਨੂੰ ਫੜ੍ਹਿਆ ਹੈ। ਥਾਣਾ ਸਿਟੀ ਦੇ ਏ. ਐੱਸ. ਆਈ. ਸ਼ਰਮਾ ਸਿੰਘ ਨੇ ਬਸਤੀ ਸ਼ੇਖਾਂਵਾਲੀ ਤੋਂ ਰੋਹਿਤ ਨੂੰ 4.50 ਗ੍ਰਾਮ ਹੈਰੋਇਨ ਸਮੇਤ, ਥਾਣਾ ਸਿਟੀ ਜ਼ੀਰਾ ਦੇ ਏ. ਐੱਸ. ਆਈ. ਸਤਵੰਤ ਸਿੰਘ ਨੇ ਸ਼ੰਭੂ ਵਾਸੀ ਸਮਾਧੀ ਮੁਹੱਲਾ ਨੂੰ 4 ਗ੍ਰਾਮ ਹੈਰੋਇਨ ਸਮੇਤ, ਥਾਣਾ ਮੱਖੂ ਦੇ ਹੈਡ ਕਾਂਸਟੇਬਲ ਜਗਦੀਪ ਸਿੰਘ ਨੇ ਮਨਦੀਪ ਉਰਫ਼ ਪਿੱਪਲ ਵਾਸੀ ਧੱਕਾ ਬਸਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਉਕਤ ਤੋਂ ਇਲਾਵਾ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਮਨਮੋਹਣ ਸਿੰਘ ਉਰਫ਼ ਸਾਹਬਾ ਪਿੰਡ ਕਾਸੂਬੇਗੂ ਨੂੰ ਇਕ ਗ੍ਰਾਮ ਹੈਰੋਇਨ, ਸਿਲਵਰ ਪੰਨੀ, ਲਾਈਟਰ ਅਤੇ 10 ਰੁਪਏ ਦੇ ਨੋਟ ਸਮੇਤ, ਥਾਣਾ ਆਰਫਕੇ ਪੁਲਸ ਨੇ ਜਸਕਰਨ ਸਿੰਘ ਗੋਰਾ ਪਿੰਡ ਮੁੱਠਿਆਂਵਾਲਾ ਨੂੰ 2 ਗ੍ਰਾਮ ਹੈਰੋਇਨ, 1 ਸਿਲਵਰ ਪੰਨੀ, ਲਾਈਟਰ ਅਤੇ 20 ਰੁਪਏ ਦੇ ਨੋਟ ਸਮੇਤ, ਥਾਣਾ ਮੱਲਾਵਾਲਾ ਪੁਲਸ ਨੇ ਸੰਦੀਪ ਕੁਮਾਰ ਵਾਸੀ ਮੱਲਾਂਵਾਲਾ ਨੂੰ ਲਾਈਟਰ, ਪਲਾਸਟਿਕ ਪਾਈਪ, ਸਿਲਵਰ ਪੰਨੀ ਸਮੇਤ ਫੜ੍ਹਿਆ ਹੈ। ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
