ਚੰਡੀਗੜ੍ਹ ਛੇੜਛਾੜ ਮਾਮਲਾ : ਸੰਮਨ ਦੇਣ ਦੇ ਬਾਵਜੂਦ ਵੀ ਥਾਣੇ ਨਹੀਂ ਪੁੱਜਿਆ ਵਿਕਾਸ ਬਰਾਲਾ, ਕਾਂਗਰਸੀਆਂ ਵਲੋਂ ਪ੍ਰਦਰਸ਼ਨ
Wednesday, Aug 09, 2017 - 12:29 PM (IST)

ਚੰਡੀਗੜ੍ਹ : ਇੱਥੇ ਹਾਈ ਪ੍ਰੋਫਾਈਲ ਛੇੜਛਾੜ ਮਾਮਲੇ 'ਚ ਭਾਜਪਾ ਆਗੂ ਸੁਭਾਸ਼ ਬਰਾਲਾ ਦਾ ਬੇਟਾ ਵਿਕਾਸ ਬਰਾਲਾ ਸੰਮਨ ਮਿਲਣ ਦੇ ਬਾਵਜੂਦ ਵੀ ਪੁਲਸ ਥਾਣੇ ਨਹੀਂ ਪੁੱਜਿਆ ਹੈ, ਜਿਸ ਤੋਂ ਬਾਅਦ ਕਾਂਗਰਸੀਆਂ ਵਲੋਂ ਸੈਕਟਰ-26 ਦੇ ਪੁਲਸ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਸੀਨੀਅਰ ਆਗੂ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਨੂੰ ਭਾਜਪਾ ਦੀ ਸ਼ੈਅ ਮਿਲੀ ਹੋਈ ਹੈ, ਜਿਸ ਕਾਰਨ ਉਸ ਨਾਲ ਸਖਤੀ ਨਾਲ ਪੇਸ਼ ਨਹੀਂ ਆਇਆ ਜਾ ਰਿਹਾ। ਜ਼ਿਕਰਯੋਗ ਹੈ ਕਿ ਪੁਲਸ ਨੇ ਪੁੱਛਗਿੱਛ ਲਈ ਵਿਕਾਸ ਬਰਾਲਾ ਨੂੰ ਬੁੱਧਵਾਰ 11 ਵਜੇ ਥਾਣੇ ਬੁਲਾਇਆ ਸੀ ਪਰ ਵਿਕਾਸ ਥਾਣੇ ਨਹੀਂ ਪੁੱਜਿਆ। ਖਬਰ ਲਿਖੇ ਜਾਣ ਤੱਕ ਕਾਂਗਰਸੀਆਂ ਵਲੋਂ ਭਾਜਪਾ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।