ਅਕਾਲੀ ਦਲ ਰਾਜ ਕਰਨ ਵਾਸਤੇ ਨਹੀਂ, ਸਗੋਂ ਸੰਘਰਸ਼ ਕਰਨ ਵਾਸਤੇ ਬਣਿਆ ਹੈ : ਸੁਖਬੀਰ ਬਾਦਲ

Saturday, Mar 28, 2026 - 03:21 PM (IST)

ਅਕਾਲੀ ਦਲ ਰਾਜ ਕਰਨ ਵਾਸਤੇ ਨਹੀਂ, ਸਗੋਂ ਸੰਘਰਸ਼ ਕਰਨ ਵਾਸਤੇ ਬਣਿਆ ਹੈ : ਸੁਖਬੀਰ ਬਾਦਲ

ਗੁਰਦਾਸਪੁਰ : ਇੱਥੇ 'ਪੰਜਾਬ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਵਧੇਗਾ ਅਤੇ ਤਰੱਕੀ ਕਰੇਗਾ ਤਾਂ ਹੀ ਲੋਕ ਖ਼ੁਸ਼ ਰਹਿਣਗੇ ਅਤੇ ਜੇਕਰ ਪੰਜਾਬ ਹੀ ਰੁਲ੍ਹ ਗਿਆ ਤਾਂ ਖ਼ੁਦ ਸੋਚੋ, ਫਿਰ ਕੀ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਸਾਰਾ ਕੰਮ ਅਕਾਲੀ ਦਲ ਨੇ ਕੀਤਾ ਹੈ ਪਰ ਅਸੀਂ ਕਾਂਗਰਸ ਅਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਰਾਜ ਦੇ ਦਿੱਤਾ। ਗਰੀਬਾਂ ਨੂੰ ਆਟ-ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨ, ਐੱਸ. ਸੀ. ਬੱਚਿਆਂ ਦੀ ਮੁਫ਼ਤ ਪੜ੍ਹਾਈ ਆਦਿ ਅਕਾਲੀ ਦਲ ਨੇ ਸ਼ੁਰੂ ਕਰਵਾਈ ਸੀ। ਉਨ੍ਹਾਂ ਕਿਹਾ ਕਿ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਇਸ ਲਈ ਬਣੇ ਕਿਉਂਕਿ ਲੋਕਾਂ ਨੂੰ ਉਨ੍ਹਾਂ 'ਤੇ ਭਰੋਸਾ ਸੀ ਅਤੇ ਅਕਾਲੀ ਦਲ ਆਪਣੀ ਜ਼ੁਬਾਨ ਦਾ ਪੱਕਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅੱਜ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ, ਦਿਸ਼ਾ-ਨਿਰਦੇਸ਼ ਜਾਰੀ

ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਇਕ ਲੱਖ ਰੁਪਿਆ ਸ਼ਗਨ ਸਕੀਮ ਲਈ ਧੀਆਂ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਾਨੂੰ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋੜ ਪੈਣ 'ਤੇ ਲੋਕਾਂ ਲਈ ਆਪਣੀ ਜਾਨ ਵੀ ਦੇ ਸਕਦੇ ਹਾਂ।

ਇਹ ਵੀ ਪੜ੍ਹੋ : ਸੁਖਨਾ ਝੀਲ 'ਤੇ ਏਅਰ ਸ਼ੋਅ ਦਾ ਅੱਜ ਦੂਜਾ ਤੇ ਆਖ਼ਰੀ ਦਿਨ, ਸੂਰਿਆ ਕਿਰਨ ਟੀਮ ਦਿਖਾਏਗੀ ਜੌਹਰ

ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੀ ਲੜਾਈ ਲਈ ਕਈ ਸਾਲ ਜੇਲ੍ਹ ਕੱਟੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਰਾਜ ਕਰਨ ਵਾਸਤੇ ਨਹੀਂ, ਸਗੋਂ ਸੰਘਰਸ਼ ਕਰਨ ਵਾਸਤੇ ਬਣਿਆ ਹੈ। ਅਕਾਲੀ ਦਲ ਦੀ ਸੋਚ ਗੁਰੂਆ ਦੇ ਦੱਸੇ ਰਾਹ 'ਤੇ ਚੱਲਣਾ ਹੈ ਅਤੇ ਅਸੀਂ ਸਾਰੇ ਧਰਮਾਂ ਬਾਰੇ ਸੋਚਦਾ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਤਾਂ ਵਧੇਗਾ, ਜੇਕਰ ਸਾਰੇ ਧਰਮਾਂ ਦੇ ਲੋਕ ਭਰਾਵਾਂ ਦੀ ਤਰ੍ਹਾਂ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News