ਗੁਰਦਾਸਪੁਰ ਸਰਹੱਦ ''ਤੇ ਰਾਧੇ ਮਾਂ ਦਾ ਵੱਡਾ ਉਪਰਾਲਾ, ਹੜ੍ਹ ਪ੍ਰਭਾਵਿਤਾਂ ਨੂੰ 50 ਨਵੇਂ ਘਰ ਤਿਆਰ ਕਰਕੇ ਸੌਂਪੇ
Sunday, Mar 29, 2026 - 01:51 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ 'ਚ ਹੜ੍ਹਾਂ ਦੇ ਹਾਲਾਤ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਵਿੱਚ ਲੋਕ ਬੇਘਰ ਹੋ ਗਏ ਸਨ। ਇਸ ਦੌਰਾਨ ਰਾਧੇ ਮਾਂ ਵੱਲੋਂ ਇਕ ਵੱਡਾ ਫੈਸਲਾ ਲੈਂਦਿਆਂ ਕਸਬਾ ਦੋਰਾਂਗਲਾ ਦੇ ਅਧੀਨ ਪੈਂਦੇ ਪਿੰਡ ਇਸਲਾਮਪੁਰ ਨੂੰ ਗੋਦ ਲਿਆ ਗਿਆ, ਜਿੱਥੇ 50 ਘਰਾਂ ਦੇ ਨਵੇਂ ਨਿਰਮਾਣ ਦਾ ਟੀਚਾ ਰੱਖਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੋਂ ਬਦਲਿਆ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ਦੀ ਜਾਣੋ ਤਾਜ਼ਾ ਅਪਡੇਟ
ਮਹਿਜ਼ ਦੋ ਮਹੀਨਿਆਂ ਵਿੱਚ ਹੀ ਰਾਧੇ ਮਾਂ ਵੱਲੋਂ ਇਹ ਘਰ ਤਿਆਰ ਕਰਵਾ ਦਿੱਤੇ ਗਏ। ਜਿਹੜੇ ਘਰ ਹੜ੍ਹ ਦੇ ਪਾਣੀ ਵਿੱਚ ਪੂਰੀ ਤਰ੍ਹਾਂ ਢਹਿ ਗਏ ਸਨ, ਉਨ੍ਹਾਂ ਦਾ ਨਵਾਂ ਨਿਰਮਾਣ ਕਰਵਾਇਆ ਗਿਆ। ਘਰਾਂ ਵਿੱਚ ਕਮਰੇ ਤਿਆਰ ਕਰਕੇ ਉਨ੍ਹਾਂ ਦਾ ਲੈਂਟਰ ਵੀ ਪਵਾਇਆ ਗਿਆ। ਅੱਜ ਰਾਧੇ ਮਾਂ ਦੋਰਾਂਗਲਾ ਦੇ ਅਧੀਨ ਪਿੰਡ ਇਸਲਾਮਪੁਰ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਘਰਾਂ ਦੇ ਮਾਲਕਾਂ ਨੂੰ ਚਾਬੀਆਂ ਸੌਂਪੀਆਂ ਗਈਆਂ। ਰਾਧੇ ਮਾਂ ਖਾਸ ਤੌਰ 'ਤੇ ਮੁੰਬਈ ਤੋਂ ਪੰਜਾਬ ਪਹੁੰਚੇ ਅਤੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਹ ਘਰ ਲੋਕਾਂ ਦੇ ਹਵਾਲੇ ਕੀਤੇ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖੁਸ਼ਖਬਰੀ, ਟੁੱਟੇ ਸ਼ਰਾਬ ਦੇ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
