ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਸਾਮਰਾਜ ਵਿਰੁੱਧ ਵਿਸ਼ਾਲ ਰੈਲੀ, ਟਰੰਪ ਦਾ ਸਾੜਿਆ ਪੁਤਲਾ
Monday, Mar 23, 2026 - 04:52 PM (IST)
ਗੁਰਦਾਸਪੁਰ (ਹਰਮਨ)- ਅੱਜ ਸਥਾਨਕ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਸਮਰਪਿਤ ਕੀਤਾ ਗਿਆ। ਵਿਸ਼ਾਲ ਰੈਲੀ ਦੌਰਾਨ ਬੁਲਾਰਿਆਂ ਨੇ ਸਾਮਰਾਜਵਾਦ ਦੇ ਖਾਸੇ ਅਤੇ ਸਾਮਰਾਜੀ ਜੁੰਡਲੀ ਦੇ ਮੁਖੀ ਅਮਰੀਕਾ ਅਤੇ ਉਸ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕਰਤੂਤਾਂ ਦਾ ਖੁੱਲ੍ਹਾ ਖ਼ੁਲਾਸਾ ਕੀਤਾ। ਇਸ ਤੋਂ ਬਾਅਦ ਸ਼ਹਿਰ ਵਿੱਚ ਟਰੰਪ ਵਿਰੁੱਧ ਮੁਜ਼ਹਰਾ ਕਰਦੇ ਹੋਏ ਉਸ ਦਾ ਪੁਤਲਾ ਵੀ ਫੂਕਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਸਾਮਰਾਜਵਾਦ ਸਮਾਜ ਦੇ ਰਾਜਨੀਤਿਕ ਵਿਕਾਸ ਦਾ ਆਖਰੀ ਪੜਾਅ ਹੈ ਅਤੇ ਆਪਣੀ ਮਿਆਦ ਵਧਾਉਣ ਲਈ ਇਹ ਭੁੱਖੇ ਬਘਿਆੜ ਵਾਂਗ ਛੋਟੇ ਦੇਸ਼ਾਂ ‘ਤੇ ਕਬਜ਼ਾ ਕਰਕੇ ਉਥੋਂ ਦੇ ਤੇਲ ਅਤੇ ਹੋਰ ਖਣਿਜ ਪਦਾਰਥਾਂ ‘ਤੇ ਹੱਥ ਸਾਫ਼ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸੰਕਟ ਇਹ ਹੈ ਕਿ ਇਸਦੇ ਕਾਰਪੋਰੇਟ ਘਰਾਨਿਆਂ ਦੇ ਬਣਾਏ ਮਾਲ ਦੀ ਖਪਤ ਨਹੀਂ ਹੋ ਰਹੀ, ਜਿਸ ਕਰਕੇ ਇਹ ਜੰਗਾਂ ਲਵਾ ਕੇ ਹਥਿਆਰ ਵੇਚਣ ਅਤੇ ਹੋਰ ਦੇਸ਼ਾਂ ਨੂੰ ਆਪਣੀ ਬਸਤੀ ਬਣਾਕੇ ਉਨ੍ਹਾਂ ਦੇ ਲੋਕਾਂ ਦੀਆਂ ਜੇਬਾਂ ‘ਤੇ ਡਾਕਾ ਮਾਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ- 'ਕੀ ਦੇਸ਼ 'ਚ ਦੋ ਸੰਵਿਧਾਨ ਹਨ...', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ 'ਆਪ' ਸਰਕਾਰ
ਇਸ ਦੌਰਾਨ ਬੁਲਾਰਿਆਂ ਨੇ ਇਰਾਨ ਦੀ ਇਸ ਗੱਲ ਲਈ ਪ੍ਰਸ਼ੰਸਾ ਕੀਤੀ ਕਿ ਉਹ ਦਬਾਅ ਦੇ ਬਾਵਜੂਦ ਅਮਰੀਕਾ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ ਅਤੇ ਕਿਹਾ ਕਿ ਇਸ ਵੇਲੇ ਇਰਾਨ ਦੀ ਹਰ ਤਰ੍ਹਾਂ ਹਮਾਇਤ ਕਰਨੀ ਚਾਹੀਦੀ ਹੈ। ਰੈਲੀ ਦੀ ਪ੍ਰਧਾਨਗੀ ਅਤੇ ਸੰਬੋਧਨ ਸੰਯੁਕਤ ਕਿਸਾਨ ਮੋਰਚਾ, ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਬਿਜਲੀ ਕਰਮਚਾਰੀਆਂ ਦੀਆਂ ਜਥੇਬੰਦੀਆਂ ਦੇ ਆਗੂਆਂ—ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਰਘਬੀਰ ਸਿੰਘ ਚਾਹਲ, ਮੰਗਤ ਸਿੰਘ ਜੀਵਨ ਚੱਕ, ਬਲਬੀਰ ਸਿੰਘ ਉੱਚਾ ਧਕਾਲਾ, ਧਿਆਨ ਸਿੰਘ ਠਾਕੁਰ, ਐਸ.ਪੀ. ਸਿੰਘ ਗੋਸਲ, ਬਲਵਿੰਦਰ ਸਿੰਘ ਉਦੀਪੁਰ, ਸੰਜੀਵ ਸੈਣੀ, ਸੰਜੀਵ ਸ਼ਰਮਾ, ਅਮਰ ਕ੍ਰਾਂਤੀ, ਜੋਗਿੰਦਰ ਪਾਲ ਪਨਿਆੜ, ਸਾਹਿਬ ਸਿੰਘ ਚੱਕਅਰਾਈਆਂ, ਬਲਜਿੰਦਰ ਸਿੰਘ ਨਸ਼ਹਿਰਾ ਬਹਾਦਰ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਕੋਠੇ, ਤਰਲੋਚਨ ਸਿੰਘ ਲੱਖੋਵਾਲ ਅਤੇ ਜਗਜੀਵਨ ਲਾਲ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਮੌਕੇ ਅਜੀਤ ਸਿੰਘ ਹੁੰਦਲ, ਮੱਖਣ ਸਿੰਘ ਤਿੱਬੜ, ਸੁਖਦੇਵ ਰਾਜ ਬਹਿਰਾਮਪੁਰ, ਤਰਲੋਕ ਸਿੰਘ ਰਾਊਵਾਲ, ਅਮਰਜੀਤ ਸ਼ਾਸਤਰੀ, ਅਬਿਨਾਸ਼ ਸਿੰਘ, ਸੀਤਲ ਗੁੰਨੋਪੁਰੀ, ਬੂਟਾ ਰਾਮ ਆਜ਼ਾਦ, ਜੋਗਿੰਦਰ ਪਾਲ ਘਰਾਲਾ, ਗੁਰਦੇਵ ਸਿੰਘ ਭੁੱਲਰ, ਸੁਭਾਸ਼ ਕੈਰੇ ਅਤੇ ਅਮਨਦੀਪ ਚੱਕਅਰਾਈਆਂ ਸਮੇਤ ਹੋਰ ਵੀ ਕਈ ਵਿਅਕਤੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
