ਦੀਨਾਨਗਰ ਦੇ ਮੁਗਰਾਲਾ ਚੋਂਤਾ ਬਾਈਪਾਸ ''ਤੇ ਹੋਇਆ ਭਿਆਨਕ ਹਾਦਸਾ, 2 ਗੰਭੀਰ ਜ਼ਖ਼ਮੀ
Monday, Mar 30, 2026 - 06:12 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ): ਅੱਜ ਬਾਅਦ ਦੁਪਹਿਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਦੋਂ ਦੋ ਸਕੂਟਰੀ ਸਵਾਰ ਨੌਜਵਾਨ ਪਠਾਨਕੋਟ ਵੱਲੋਂ ਮੁਗਰਾਲਾ ਚੋਂਤਾ ਬਾਈਪਾਸ ਰਾਹੀਂ ਦੀਨਾਨਗਰ ਸ਼ਹਿਰ ਵੱਲ ਮੁੜ ਰਹੇ ਸਨ। ਇਸ ਦੌਰਾਨ ਗੁਰਦਾਸਪੁਰ ਵੱਲੋਂ ਆ ਰਹੀ ਇੱਕ ਜਿਪਸੀ ਨਾਲ ਉਨ੍ਹਾਂ ਦੀ ਅਚਾਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਉੱਡ ਗਏ, ਜਦਕਿ ਜਿਪਸੀ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਹਾਦਸੇ ਦੇ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਮਦਦ ਕਰਦਿਆਂ ਦੋਵੇਂ ਜਖ਼ਮੀ ਨੌਜਵਾਨਾਂ ਨੂੰ ਇੱਕ ਵਾਹਨ ਰਾਹੀਂ ਨਿੱਜੀ ਹਸਪਤਾਲ ਕੋਟਲੀ ਵਿਖੇ ਦਾਖਲ ਕਰਵਾਇਆ। ਜਖ਼ਮੀ ਦੋਵੇਂ ਨੌਜਵਾਨ ਦੀਨਾਨਗਰ ਦੇ ਪਿੰਡ ਦਬੁਰਜੀ ਦੇ ਵਸਨੀਕ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਅਰੁਨਦੀਪ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਹਰ ਰੋਜ਼ ਟਿੱਪਰ, ਟਰਾਲੇ ਅਤੇ ਹੋਰ ਵਾਹਨ ਗਲਤ ਕੱਟ ਤੋਂ ਮੁੜਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਸੀ, ਪਰ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇੱਥੇ ਪੁਲਸ ਨਾਕਾ ਲਗਾਇਆ ਜਾਵੇ ਜਾਂ ਫਿਰ ਗਲਤ ਕੱਟ ਨੂੰ ਬੰਦ ਕਰਕੇ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਨੂੰ ਲੈ ਕੇ ਅਹਿਮ ਖ਼ਬਰ: 6 ਮਹੀਨੇ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
